31-10- 2025
TV9 Punjabi
Author:Yashika.Jethi
ਗੁੜ ਨੂੰ ਚੀਨੀ ਨਾਲੋਂ ਵਧੀਆ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲੋਰੀ, ਕਾਰਬੋਹਾਈਡਰੇਟ, ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਨਾਲ ਹੀ ਇਹ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਨਾਲ ਹੀ ਇਸ ਵਿੱਚ ਪ੍ਰੋਟੀਨ ਵੀ ਹੁੰਦਾ ਹੈ।
ਖਾਣੇ ਤੋਂ ਬਾਅਦ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ ਜੇਕਰ ਰੋਜਾਨਾ ਰਾਤ ਨੂੰ ਭੋਜਨ ਤੋਂ ਬਾਅਦ ਗੁੜ ਖਾਇਆ ਜਾਵੇ ਤਾਂ ਸਰੀਰ ਨੂੰ ਕੀ–ਕੀ ਫਾਇਦੇ ਮਿਲਦੇ ਹਨ।
ਜੈਪੁਰ ਦੀ ਆਯੁਰਵੇਦ ਮਾਹਿਰ ਕਿਰਣ ਗੁਪਤਾ ਦੱਸਿਆ ਹੈ ਕਿ ਗੁੜ ਡਾਇਜੈਸ਼ਨ ਲਈ ਬਹੁਤ ਮਦਦਗਾਰ ਹੁੰਦਾ ਹੈ। ਇਸ ਲਈ ਖਾਣੇ ਤੋਂ ਬਾਅਦ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵੀ ਇਸਦੇ ਕਈ ਹੋਰ ਫਾਇਦੇ ਹਨ।
ਗੁੜ ਨੂੰ ਇੱਕ ਕੁਦਰਤੀ ਡੀਟਾਕਸੀਫਾਇਰ ਕਿਹਾ ਜਾਂਦਾ ਹੈ। ਇਸਦਾ ਸੇਵਨ ਕਰਨ ਨਾਲ ਪਚਣ ਤੰਤਰ ਬਿਹਤਰ ਹੁੰਦਾ ਹੈ, ਜਿਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਘਟਦੀਆਂ ਹਨ ਅਤੇ ਕਬਜ਼ ਤੇ ਐਸਿਡਿਟੀ ਤੋਂ ਵੀ ਰਾਹਤ ਮਿਲਦੀ ਹੈ।
ਗੁੜ ਵਿੱਚ ਜ਼ਿੰਕ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਤੱਤ ਪਾਏ ਜਾਂਦੇ ਹਨ। ਇਸਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਬਦਲਦੇ ਮੌਸਮ ਵਿੱਚ ਗੁੜ ਦਾ ਸੇਵਨ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।
ਗੁੜ ਨੂੰ ਲਿਵਰ ਡੀਟਾਕਸ ਕਰਨ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਗੁੜ ਖਾਣ ਨਾਲ Blood Purification ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਨਾਲ ਲਿਵਰ ਨਾਲ ਸੰਬੰਧਿਤ ਸਮੱਸਿਆਵਾਂ ਘਟਦੀਆਂ ਹਨ ਅਤੇ ਸਰੀਰ ਵਿਚੋਂ ਹਾਨੀਕਾਰਕ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਗੁੜ ਦਾ ਸੇਵਨ ਐਨਰਜੀ ਵਧਾਉਣ ਲਈ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਰਦੀਆਂ ਵਿੱਚ ਗੁੜ ਖਾਂਦੇ ਹੋ ਤਾਂ ਇਹ ਸਰੀਰ ਨੂੰ ਗਰਮ ਰੱਖਦਾ ਹੈ, ਜਿਸ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰਹਿੰਦਾ ਹੈ।