25 Sep 2023
TV9 Punjabi
35 ਸਾਲ ਦੀ ਉਮਰ ਵਿੱਚ, ਕੁਝ ਲੋਕਾਂ ਦੇ ਪੇਟ ਵਿੱਚ ਚਰਬੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸੰਤੁਲਿਤ ਖੁਰਾਕ ਹੀ ਲੈਣੀ ਚਾਹੀਦੀ ਹੈ।
Credits: FreePik/Pixabay
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਵਰਕਆਊਟ ਦੇ ਨਾਲ-ਨਾਲ ਆਪਣੀ ਡਾਈਟ 'ਤੇ ਵੀ ਧਿਆਨ ਦਿਓ।
ਅਜਿਹੀ ਸਥਿਤੀ ਵਿੱਚ, ਤੁਹਾਨੂੰ ਉਹ ਭੋਜਨ ਖਾਣਾ ਚਾਹੀਦਾ ਹੈ ਜੋ ਊਰਜਾ ਪ੍ਰਦਾਨ ਕਰਦੇ ਹਨ ਅਤੇ ਕੈਲੋਰੀ ਵਿੱਚ ਵੀ ਘੱਟ ਹੁੰਦੇ ਹਨ।
ਮਸਾਲਾ ਓਟਸ ਭਾਰ ਘਟਾਉਣ ਲਈ ਇੱਕ ਵਧੀਆ ਖੁਰਾਕ ਹੈ। ਇਸ ਵਿੱਚ ਫਾਈਬਰ ਸਮੇਤ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ।
ਚੌਲਾਂ ਅਤੇ ਦਾਲ ਤੋਂ ਬਣਿਆ ਡੋਸਾ ਵੀ ਸਿਹਤਮੰਦ ਭੋਜਨ ਹੈ। ਇਨ੍ਹਾਂ ਵਿਚ ਕੈਲੋਰੀ ਘੱਟ ਹੁੰਦੀ ਹੈ ਅਤੇ ਭਾਰ ਨਹੀਂ ਵਧਦਾ।
Sprouts ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ।
ਸਿਹਤਮੰਦ ਭੋਜਨ ਦੇ ਨਾਲ-ਨਾਲ ਨਿਯਮਤ ਕਸਰਤ ਕਰਨਾ ਵੀ ਜ਼ਰੂਰੀ ਹੈ।