ਬੈਲੀ ਫੈਟ ਨੂੰ ਘੱਟ ਕਰਨ ਲਈ ਰੋਜ਼ਾਨਾ ਖਾਓ ਇਹ ਫਰੂਟ
8 Oct 2023
TV9 Punjabi
ਤੁਸੀਂ ਕੀਵੀ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਕੀਵੀ ਪੋਸ਼ਕ ਤੱਤ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਖਾਕੇ ਤੁਹਾਨੂੰ ਕਾਫੀ ਦੇਰ ਤੱਖ ਭੁੱਖ ਨਹੀਂ ਲੱਗੇਗੀ।
ਕੀਵੀ ਦਾ ਸਲਾਦ
ਤਰਬੂਜ ਇੱਕ ਨਕਾਰਾਤਮਕ ਕੈਲੋਰੀ ਵਾਲਾ ਫਲ ਹੈ। ਤਰਬੂਜ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਤੁਹਾਡਾ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ।
ਤਰਬੂਜ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ
ਐਵੋਕਾਡੋ ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ। ਤੁਹਾਨੂੰ ਘੱਟ ਭੁੱਖ ਮਹਿਸੂਸ ਹੁੰਦੀ ਹੈ। ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।
ਐਵੋਕਾਡੋ ਸਲਾਦ ਖਾਓ
ਸੇਬ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ।
ਸੇਬ ਸ਼ਾਮਲ ਕਰੋ
ਅਨਾਨਾਸ ਵਿੱਚ ਐਂਟੀ-ਇੰਫਲੇਮੇਟਰੀ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ।
ਅਨਾਨਾਸ ਖਾਓ
ਸੰਤਰੇ 'ਚ ਕੈਲੋਰੀ ਘੱਟ ਹੁੰਦੀ ਹੈ। ਇਸ 'ਚ ਜ਼ੀਰੋ ਫੈਟ ਤੇ ਫਾਈਬਰ ਹੁੰਦਾ ਹੈ। ਸੰਤਰਾ ਖਾਣ ਨਾਲ ਪੇਟ ਦੀ ਚਰਬੀ ਨੂੰ ਜਲਦੀ ਬਰਨ ਕਰਨ 'ਚ ਮਦਦ ਮਿਲੇਗੀ।
ਸੰਤਰੇ ਖਾ ਸਕਦੇ ਹੋ
ਸਟ੍ਰਾਬੇਰੀ ਵਿੱਚ ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ।ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਰੋਜ਼ਾਨਾ ਸਟ੍ਰਾਬੇਰੀ ਖਾ ਸਕਦੇ ਹੋ।
ਸਟ੍ਰਾਬੇਰੀ ਖਾਣਾ ਸ਼ੁਰੂ ਕਰੋ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਢਿੱਡ ਵਿੱਚ ਕਿੜੇ ਹੋਣ 'ਤੇ ਦਿਖਦੇ ਹਨ ਇਹ ਲੱਛਣ
Learn more