ਇਹ ਹੈਲਦੀ ਫੂਡ ਹੈ ਸਟਾਰਚ ਨਾਲ ਭਰਪੂਰ

11 Jan 2024

TV9Punjabi

ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਟਾਰਚ ਦਾ ਜ਼ਿਆਦਾ ਸੇਵਨ ਬਲਡ ਸ਼ੂਗਰ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਸਟਾਰਚ ਵਾਲਾ ਭੋਜਨ ਖਾਣ ਨਾਲ ਵੀ ਤੁਹਾਨੂੰ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਸਟਾਰਚ ਦੇ ਨੁਕਸਾਨ

ਸਟਾਰਚ ਐਨਰਜੀ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸਿਹਤ ਲਈ ਫਾਇਦੇਮੰਦ ਹੈ ਪਰ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਭੋਜਨ ਵਿੱਚ ਸਟਾਰਚ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ।

ਸਟਾਰਚ ਦੇ ਨੁਕਸਾਨ

ਆਲੂ ਹਰ ਘਰ ਵਿੱਚ ਵਰਤੀ ਜਾਣ ਵਾਲੀ ਸਬਜ਼ੀ ਹੈ ਜਿਸ ਨੂੰ ਅਸੀਂ ਲਗਭਗ ਹਰ ਰੋਜ਼ ਖਾਂਦੇ ਹਾਂ। ਕੁਝ ਲੋਕ ਇਸ ਨੂੰ ਖਾਣ ਤੋਂ ਬਾਅਦ ਕੋਈ ਫੀਜ਼ੀਕਲ ਐਕਟੀਵੀਟੀ ਨਹੀਂ ਕਰਦੇ, ਜਿਸ ਕਾਰਨ ਉਨ੍ਹਾਂ ਦੇ ਸਰੀਰ 'ਚ ਫੈਟ ਜਮ੍ਹਾ ਹੋਣ ਲੱਗਦੀ ਹੈ ਅਤੇ ਉਹ ਜਲਦੀ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਆਲੂਆਂ ਵਿੱਚ ਸਟਾਰਚ ਦੀ ਮਾਤਰਾ 18 ਫੀਸਦ ਹੁੰਦੀ ਹੈ।

ਆਲੂ

ਪਾਸਤਾ ਸਿਰਫ਼ ਬੱਚੇ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਪਸੰਦ ਹੁੰਦਾ ਹੈ। ਇਸ ਦੀਆਂ ਕਈ ਕਿਸਮਾਂ ਬਾਜ਼ਾਰ ਵਿੱਚ ਉਪਲਬਧ ਹਨ। ਇਹ ਸਵਾਦ ਵਿੱਚ ਸ਼ਾਨਦਾਰ ਹੋਣ ਦੇ ਨਾਲ-ਨਾਲ ਸਟਾਰਚ ਵਿੱਚ ਵੀ ਭਰਪੂਰ ਹੁੰਦੇ ਹਨ। ਪਾਸਤਾ ਵਿੱਚ ਲਗਭਗ 62 ਫੀਸਦ ਸਟਾਰਚ ਪਾਇਆ ਜਾਂਦਾ ਹੈ।

ਪਾਸਤਾ

ਜ਼ਿਆਦਾਤਰ ਘਰਾਂ ਵਿੱਚ ਸਵੇਰ ਦੇ ਨਾਸ਼ਤੇ ਵਿੱਚ ਬਰੈੱਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਇਸ ਲਈ ਸਵੇਰ ਦੇ ਨਾਸ਼ਤੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਰੈੱਡ ਵਿੱਚ 40-44 ਫੀਸਦੀ ਸਟਾਰਚ ਹੁੰਦਾ ਹੈ।

ਬਰੈੱਡ

ਬਾਜ਼ਾਰ ਵਿੱਚ ਉਪਲਬਧ ਜ਼ਿਆਦਾਤਰ ਜੰਕ ਫੂਡ ਵਿੱਚ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਸਾਰੇ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਾਂ ਪਰ ਇਸ ਦਾ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਆਟੇ ਵਿੱਚ 81.6 ਗ੍ਰਾਮ ਸਟਾਰਚ ਹੁੰਦਾ ਹੈ।

ਮੈਦਾ

ਲੋਕਾਂ ਮੁਤਾਬਕ ਓਟਸ ਇੱਕ ਸਿਹਤਮੰਦ ਭੋਜਨ ਹੈ ਪਰ ਸ਼ਾਇਦ ਕੁਝ ਲੋਕ ਜਾਣਦੇ ਹਨ ਕਿ ਓਟਸ ਵਿੱਚ 46.9 ਗ੍ਰਾਮ ਸਟਾਰਚ ਹੁੰਦਾ ਹੈ। ਜਿਸ ਕਾਰਨ ਸਿਹਤਮੰਦ ਮੰਨਿਆ ਜਾਣ ਵਾਲਾ ਇਹ ਅਨਹੈਲਦੀ ਹੋ ਜਾਂਦਾ ਹੈ।

ਓਟਸ

ਕੀ ਤੁਹਾਨੂੰ ਵੀ ਹਰ ਸਮੇਂ ਨੀਂਦ ਆਉਂਦੀ ਹੈ? ਇਹ ਹੈ ਕਾਰਨ