9 March 2024
TV9 Punjabi
ਜ਼ਿਆਦਾਤਰ ਲੋਕ ਹਲਦੀ ਵਾਲੇ ਦੁੱਧ (ਜਿਸ ਨੂੰ ਗੋਲਡਨ ਮਿਲਕ ਵੀ ਕਹਿੰਦੇ ਹਨ) ਦੇ ਫਾਇਦੇ ਜਾਣਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਦਾ ਪਾਣੀ ਵੀ ਫਾਇਦੇਮੰਦ ਹੁੰਦਾ ਹੈ?
ਸਰੀਰ ਦੇ ਡੀਟੌਕਸ ਲਈ ਕਈ ਚੀਜ਼ਾਂ ਤੋਂ ਡੀਟੌਕਸ ਡਰਿੰਕ ਤਿਆਰ ਕੀਤਾ ਜਾਂਦਾ ਹੈ, ਜਦੋਂ ਕਿ ਹਲਦੀ ਦਾ ਪਾਣੀ ਸਿਹਤ ਅਤੇ ਸਰੀਰ ਦੇ ਡੀਟੌਕਸ ਨੂੰ ਬਿਹਤਰ ਬਣਾਉਣ ਦਾ ਇੱਕ ਸਿੰਪਲ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।
ਹਲਦੀ ਦਾ ਪਾਣੀ Digestion ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦਾ ਹੈ, ਇਸ ਤਰ੍ਹਾਂ ਤੁਹਾਨੂੰ ਗੈਸ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਹਲਦੀ ਦਾ ਪਾਣੀ ਸੋਜ ਅਤੇ ਆਕਸੀਡੇਟਿਵ ਨੁਕਸਾਨ ਨੂੰ ਰੋਕਦਾ ਹੈ, ਜਿਸ ਨਾਲ ਅਲਜ਼ਾਈਮਰ ਰੋਗ ਨੂੰ ਰੋਕਦਾ ਹੈ।
ਹਲਦੀ ਵਿੱਚ ਪਾਇਆ ਜਾਣ ਵਾਲਾ ਕਰਕਿਊਮਿਨ ਕੰਪਾਊਂਡ ਇਮਿਊਨੀਟੀ ਵਧਾਉਣ ਦੇ ਨਾਲ-ਨਾਲ ਖੰਘ ਅਤੇ ਸਾਹ ਦੀ ਲਾਗ ਤੋਂ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ।
ਹਲਦੀ ਦੇ ਪਾਣੀ ਦਾ ਸੇਵਨ ਮੁਹਾਸੇ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਸੰਕੇਤਾਂ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਹੈ। ਗਲੋ ਲਿਆਉਣ ਤੋਂ ਇਲਾਵਾ ਇਹ ਸਕਿਨ ਟੋਨ ਨੂੰ ਵੀ ਸੁਧਾਰਦਾ ਹੈ।
ਹਲਦੀ ਦਾ ਪਾਣੀ ਪੀਣ ਨਾਲ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਖ਼ਰਾਬ ਕੋਲੈਸਟ੍ਰਾਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ।
ਜੇਕਰ ਤੁਹਾਨੂੰ ਕਿਸੇ ਕਿਸਮ ਦੀ ਐਲਰਜੀ ਜਾਂ ਸਿਹਤ ਸਬੰਧੀ ਸਮੱਸਿਆ ਹੈ ਜਾਂ ਦਵਾਈ ਲੈ ਰਹੇ ਹੋ ਤਾਂ ਹਲਦੀ ਵਾਲਾ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।