6 Oct 2023
TV9 Punjabi
ਚੌਲ ਸਾਡੇ ਖਾਣੇ ਦਾ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਖਾਣੇ ਦਾ ਸਵਾਦ ਨਹੀਂ ਆਉਂਦਾ।
ਚੌਲਾਂ 'ਚ ਕਾਰਬੋਹਾਈਡਰੇਟ ਅਤੇ ਮਿਨਰਲਸ ਪਾਏ ਜਾਂਦੇ ਹਨ। ਇਸ ਦੇ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ।
ਜ਼ਰੂਰਤ ਤੋਂ ਵੱਧ ਚੌਲ ਖਾਣ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਚੌਲ ਨਹੀਂ ਖਾਣੇ ਚਾਹੀਦੇ ਹੈ।
ਚੌਲਾਂ ਦੇ ਵਿੱਚ ਗਲਾਈਸੇਮਿਕ ਇੰਡੇਕਸ ਦੀ ਮਾਤਰਾ ਜਿਆਦਾ ਹੁੰਦੀ ਹੈ। ਚੌਲ ਸ਼ੂਗਰ ਦੇ ਮਰੀਜ਼ਾਂ ਦੇ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ।
ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਚੌਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਭਾਰ ਘਟਾਉਣ ਵਾਲੇ ਲੋਕਾਂ ਨੂੰ ਚੌਲ ਘੱਟ ਮਾਤਰਾ ਵਿੱਚ ਖਾਣੇ ਚਾਹੀਦੇ ਹਨ। ਇਸ ਦੇ ਨਾਲ ਭਾਰ ਵੱਧ ਸਕਦਾ ਹੈ।
ਮੈਟਾਬੋਲਿਕ ਸਿੰਡਰੋਮ 'ਚ ਕੋਲੇਸਟ੍ਰੋਲ ਅਤੇ ਫੈਟ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਵਿੱਚ ਕਿਸੇ ਨੂੰ ਵੀ ਚੌਲ ਨਹੀਂ ਖਾਣੇ ਚਾਹੀਦੇ।