ਰਸੋਈ ਦੀਆਂ ਇਹ ਚੀਜ਼ਾਂ ਵਾਲਾਂ ਨੂੰ ਹੈਲਦੀ ਰੱਖਣ ਵਿੱਚ ਕਰਨਗੀਆਂ ਮਦਦ 

30-09- 2025

TV9 Punjabi

Author: Yashika Jethi

ਵਾਲਾਂ ਦੀ ਦੇਖਭਾਲ ਦੀ ਗੱਲ ਕਰੀਏ ਤਾਂ ਤੁਹਾਡੀ ਰਸੋਈ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਹਾਡੇ ਵਾਲਾਂ ਨੂੰ ਸੰਘਣੇ, ਮਜ਼ਬੂਤ ਅਤੇ ਰੇਸ਼ਮੀ ਬਣਾਉਣ ਵਿੱਚ  ਮਦਦ ਕਰਦੀਆਂ ਹਨ।

ਰਸੋਈ ਵਿੱਚ ਹੈਲਦੀ    ਵਾਲਾਂ ਦਾ ਰਾਜ਼

ਮੇਥੀ ਦੀ ਵਰਤੋਂ 

ਮੇਥੀ ਦੇ ਬੀਜ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦਾ ਪਾਣੀ ਸਿਰ ਦੀ ਸਕਿਨ 'ਤੇ ਲਗਾਇਆ ਜਾ ਸਕਦਾ ਹੈ ਅਤੇ ਮੇਥੀ ਦੇ ਬੀਜਾਂ ਦਾ ਪੈਕ ਵਾਲਾਂ ਨੂੰ ਰੇਸ਼ਮੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਅੰਡੇ ਦੀ ਵਰਤੋਂ 

ਆਂਡੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੁੰਦੇ ਹਨ। ਇਸ ਲਈ ਇਹ ਤੁਹਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਆਪਣੇ ਵਾਲਾਂ 'ਤੇ ਆਂਡੇ ਲਗਾਉਣ ਨਾਲ ਵਾਲਾਂ ਦਾ ਝੜਨਾ ਰੁਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤੀ ਮਿਲਦੀ ਹੈ ।

ਰਸੋਈ ਦੇ ਮਸਾਲਿਆਂ ਵਿੱਚ ਵਰਤੇ ਜਾਣ ਵਾਲੇ ਕੜੀ ਪੱਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਇਨ੍ਹਾਂ ਦਾ ਹੇਅਰ ਪੈਕ ਬਣਾ ਕੇ ਇਸਨੂੰ ਲਗਾ ਸਕਦੇ ਹੋ, ਜਾਂ ਆਪਣੇ ਤੇਲ ਵਿੱਚ ਵਰਤ ਸਕਦੇ ਹੋ।

ਕੜੀ ਪੱਤਾ

ਗ੍ਰੀਨ ਟੀ ਦੇ ਐਂਟੀਬੈਕਟੀਰੀਅਲ ਗੁਣ ਸਿਰ ਦੀ ਸਕਿਨ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦੇ ਹਨ। ਗ੍ਰੀਨ ਟੀ ਦੇ ਪਾਣੀ ਨੂੰ ਆਪਣੇ  ਸਿਰ ਤੇ ਸਪ੍ਰੇ ਕਰੋ ਅਤੇ ਫਿਰ ਕੁਝ ਮਿੰਟਾਂ ਬਾਅਦ ਵਾਲਾਂ ਨੂੰ ਧੋਅ ਲਵੋ ।

ਗ੍ਰੀਨ ਟੀ ਵੀ ਹੈਫਾਇਦੇਮੰਦ 

ਵਾਲਾਂ ਦੀ ਸਿਹਤ ਲਈ ਦਹੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਹ ਡੈਂਡਰਫ ਨੂੰ ਘਟਾਉਂਦਾ ਹੈ ਅਤੇ ਵਾਲਾਂ ਨੂੰ ਨਰਮ ਬਣਾਉਂਦਾ ਹੈ। ਇਹ ਵਾਲਾਂ ਨੂੰ ਪ੍ਰੋਟੀਨ ਵੀ ਦਿੰਦਾ ਹੈ। ਜਿਸ ਨਾਲ ਵਾਲਾਂ ਦਾ ਟੁੱਟਣਾ ਘੱਟ ਹੁੰਦਾ ਹੈ।

ਦਹੀ

ਰਸੋਈ ਵਿੱਚ ਰੱਖਿਆ ਪਿਆਜ਼ ਤੁਹਾਡੇ ਵਾਲਾਂ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸਦਾ ਰਸ ਸ਼ੈਂਪੂ ਕਰਨ ਤੋਂ ਇੱਕ ਘੰਟਾ ਪਹਿਲਾਂ ਲਗਾਉਣਾ ਚਾਹੀਦਾ ਹੈ। ਪਿਆਜ਼ ਦੀ ਵਰਤੋਂ ਵਾਲਾਂ ਦੇ ਤੇਲ ਵਿੱਚ ਵੀ ਮਿਲਾ ੇ ਕੀਤੀ ਜਾ ਸਕਦੀ ਹੈ।

ਪਿਆਜ਼ ਦਾ ਰਸ

ਅਵਿਕਾ ਗੌਰ ਦੇ ਸੂਟ ਅਤੇ ਸਾੜੀਆਂ ਤੁਸੀਂ ਵੀ ਕਰੋ ਟ੍ਰਾਈ