22-10- 2025
TV9 Punjabi
Author: Yashika.Jethi
ਰੋਜ਼ਾਨਾ ਤਵਚਾ ‘ਤੇ ਟੋਨਰ ਲਗਾਉਣ ਨਾਲ ਸਕਿਨ ਹਾਈਡਰੇਟ ਰਹਿੰਦੀ ਹੈ, ਪੋਰਜ਼ ਸਾਫ਼ ਅਤੇ ਟਾਈਟ ਹੁੰਦੇ ਹਨ, ਨਾਲ ਹੀ ਸਕਿਨ ਦਾ pH ਲੈਵਲ ਬੈਲੈਂਸ ਰਹਿੰਦਾ ਹੈ। ਇਹ ਐਕਸਟਰਾ ਤੇਲ ਹਟਾ ਕੇ ਤਵਚਾ ਨੂੰ ਤਾਜ਼ਗੀ ਦਿੰਦਾ ਹੈ।
ਸਕਿਨ ਕੇਅਰ ਵਿੱਚ ਮਹਿੰਗੇ ਪ੍ਰੋਡਕਟਾਂ ਦੀ ਬਜਾਏ Natural ਚੀਜ਼ਾਂ ਵੀ ਵਰਤੀ ਜਾ ਸਕਦੀਆਂ ਹਨ ਜੋ ਤਵਚਾ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ। ਇੱਥੇ ਜਾਣੋ 5 ਇਹ ਹੋ ਜਿਹੀਆਂ ਕੁਦਰਤੀ ਚੀਜ਼ਾਂ** ਬਾਰੇ ਜੋ ਟੋਨਰ ਦਾ ਕੰਮ ਕਰਦੀਆਂ ਹਨ।
ਤਵਚਾ ਨੂੰ ਹਾਈਡਰੇਟ ਕਰਨ ਤੋਂ ਲੈ ਕੇ ਟੋਨ ਕਰਨ ਤੱਕ, ਗੁਲਾਬ ਜਲ ਇੱਕ ਬੇਹਤਰੀਨ ਟੋਨਰ ਹੈ। ਤੁਸੀਂ ਇਸਨਨੂੰ ਆਪਣੇ ਰਾਤ ਦੇ ਸਕਿਨ ਕੇਅਰ ਰੂਟੀਨ ਵਿੱਚ ਟੋਨਰ ਦੀ ਥਾਂ ‘ਤੇ ਸ਼ਾਮਲ ਕਰ ਸਕਦੇ ਹੋ।
ਤੁਲਸੀ ਦੇ ਪੱਤਿਆਂ ਨੂੰ ਧੋ ਕੇ ਉਬਾਲ ਲਵੋ, ਫਿਰ ਇਸ ਨੂੰ ਸਪਰੇ ਬੋਤਲ ਵਿੱਚ ਭਰਕੇ ਟੋਨਰ ਵਾਂਗ ਵਰਤੋਂ। ਇਹ ਦਾਗ-ਧੱਬੇ ਅਤੇ ਮੁੰਹਾਸੇ ਜਿਹੀਆਂ ਸਕਿਨ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਖੀਰੇ ਦਾ ਰਸ Natural ਟੋਨਰ ਵਾਂਗ ਕੰਮ ਕਰਦਾ ਹੈ। ਇਹ ਤਵਚਾ ਨੂੰ ਠੰਢਕ ਅਤੇ ਸੁਕੂਨ ਪ੍ਰਦਾਨ ਕਰਦਾ ਹੈ, ਇਰਿਟੇਟ ਸਕਿਨ ਨੂੰ ਸ਼ਾਂਤ ਕਰਦਾ ਹੈ ਅਤੇ ਤੇਲੀਆ ਤਵਚਾ ਨੂੰ ਤਾਜ਼ਗੀ ਦਿੰਦਾ ਹੈ।
ਜ਼ਿੰਬਾਬਵੇ ਦੇ ਕੁੱਲ 10 ਮੈਚ ਟਾਈ ਹੋਏ ਹਨ, ਜਦਕਿ ਸਾਊਥ ਅਫਰੀਕਾ ਦੇ 7 ਮੈਚ ਟਾਈ ਹੋਏ ਹਨ।
ਸੇਬ ਦਾ ਸਿਰਕਾ ਫਿਲਟਰ ਕੀਤੇ ਪਾਣੀ ਨਾਲ ਮਿਲਾ ਕੇ ਟੋਨਰ ਤਿਆਰ ਕੀਤਾ ਜਾ ਸਕਦਾ ਹੈ। ਇਹ ਪੋਰਜ਼ ਟਾਈਟ ਕਰਨ, pH ਲੈਵਲ ਬੈਲੈਂਸ ਕਰਨ ਅਤੇ ਸਕਿਨ ਡੀਟਾਕਸੀਫਾਈ ਕਰਨ ਵਿੱਚ ਮਦਦ ਕਰਦਾ ਹੈ। ਪਰ ਧਿਆਨ ਰੱਖੋ — ਇਸ ਨੂੰ ਬਹੁਤ ਵੱਧ ਨਾ ਵਰਤੋ, ਸੀਮਿਤ ਮਾਤਰਾ ਵਿੱਚ ਹੀ ਲਗਾਓ।