4 Oct 2023
TV9 Punjabi
ਹੈਲਦੀ ਰਹਿਣ ਲਈ ਸਾਡੇ ਸ਼ਰੀਰ 'ਚ ਇਮਊਨਟੀ ਦਾ ਹੋਣਾ ਬਹੁੱਤ ਜ਼ਰੂਰੀ ਹੈ। ਇਸ ਦੇ ਲਈ ਲੋਕ ਬਦਲਦੇ ਮੌਸਮ 'ਚ ਕਾੜੇ ਦਾ ਸਹਾਰਾ ਲੈਂਦੇ ਹਨ।
ਬੱਚਾ ਹੋਵੇ ਜਾਂ ਬਾਲਗ, ਹਰ ਕੋਈ ਕਾੜੇ ਦਾ ਨਾਂ ਸੁਣਦੇ ਹੀ ਮੂੰਹ ਬਣਾਉਣ ਲੱਗ ਜਾਂਦਾ ਹੈ। ਜੇਕਰ ਤੁਸੀਂ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਅਸਾਨ ਤਰੀਕੇ ਨਾਲ ਸਿਹਤਮੰਦ ਅਤੇ ਸਵਾਦਿਸ਼ਟ ਡਰਿੰਕ ਬਣਾ ਸਕਦੇ ਹੋ।
ਭਿੱਜੇ ਹੋਏ ਸੁੱਕੇ ਮੇਵੇ ਨੂੰ ਪਾਣੀ 'ਚੋਂ ਕੱਢੋ ਅਤੇ ਗ੍ਰਾਈਂਡਰ 'ਚ ਪਾ ਕੇ ਮੋਟਾ-ਮੋਟਾ ਪੀਸ ਲਓ। ਇਸ ਤੋਂ ਬਾਅਦ ਇਸ ਵਿੱਚ ਦੁੱਧ ਪਾ ਕੇ ਗ੍ਰਾਈਂਡਰ ਚਲਾ ਦਿਉ।
ਉੰਝ ਤਾਂ ਮੇਵੇ ਅਤੇ ਦੁੱਧ ਨਾਲ ਬਣੀ ਇਹ ਡਰਿੰਕ ਟੇਸਟੀ ਹੋਵੇਗੀ, ਪਰ ਬੱਚਿਆ ਦੇ ਲਈ ਇਸ ਵਿੱਚ ਥੋੜ੍ਹੀ ਜਿਹੀ ਚਾਕਲੇਟ ਪਾ ਸਕਦੇ ਹੋ ਅਤੇ ਮੀਠੇ ਲਈ ਸ਼ਹਿਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਡਰਿੰਕ ਨੂੰ ਪੀਣ ਨਾਲ ਨਾ ਸਿਰਫ ਇਮਿਊਨਿਟੀ ਵਧਦੀ ਹੈ, ਸਗੋਂ ਤੁਹਾਨੂੰ ਹੋਰ ਵੀ ਕਈ ਲਾਭ ਮਿਲਣਗੇ।
ਤੁਸੀਂ ਇਸ ਡਰਿੰਕ ਨੂੰ ਨਾਸ਼ਤੇ ਤੇ ਸਮੇਂ ਪੀ ਸਕਦੇ ਹੋ। ਜੋ ਲੋਕ ਰਾਤ ਨੂੰ ਦੁੱਧ ਪੀਂਦੇ ਹਨ, ਉਹ ਇਸ ਨੂੰ ਸੌਣ ਤੋਂ ਕੁਝ ਸਮਾਂ ਪਹਿਲਾਂ ਪੀ ਸਕਦੇ ਹੋ।