04-11- 2025
TV9 Punjabi
Author:Yashika.Jethi
ਸ਼ਾਕਾਹਾਰੀ ਪ੍ਰੋਟੀਨ ਨਾਲ ਭਰਪੂਰ ਖਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਲੋਕ ਮੂੰਗ ਦਾਲ ਦੇ ਹੀ ਸਪ੍ਰਾਉਟ ਬਣਾਕੇ ਖਾਂਦੇ ਹਨ, ਪਰ ਇਸ ਤੋਂ ਇਲਾਵਾ ਵੀ ਤੁਸੀਂ ਕਈ ਹੋਰ ਚੀਜ਼ਾਂ ਨੂੰ ਅੰਕੁਰਿਤ ਕਰਕੇ ਵੀ ਖਾ ਸਕਦੇ ਹੋ, ਜਿਨ੍ਹਾਂ ਤੋਂ ਤੁਹਾਨੂੰ ਚੰਗੀ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ।
ਪ੍ਰੋਟੀਨ ਤੁਹਾਡੇ ਸ਼ਰੀਰ ਵਿੱਚ ਊਰਜਾ ਬਣਾਈ ਰੱਖਣ ਦੇ ਨਾਲ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਹੈ ਅਤੇ ਟਿਸ਼ੂਜ਼ ਦੀ ਮੁਰੰਮਤ ਕਰਨ ਦਾ ਵੀ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਇਹ ਵਾਲਾਂ ਤੋਂ ਲੈ ਕੇ ਚਮੜੀ ਤੱਕ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਕਾਲੇ ਛੋਲੇ ਸਪ੍ਰਾਉਟ ਵੀ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹਨ। ਇਸਨੂੰ ਤੁਸੀਂ ਮੂੰਗ ਦਾਲ ਨਾਲ ਮਿਲਾ ਕੇ ਖਾ ਸਕਦੇ ਹੋ ਜਾਂ ਫਿਰ ਇਸ ਵਿੱਚ ਨਿੰਬੂ, ਕਾਲਾ ਨਮਕ, ਪਿਆਜ਼ ਅਤੇ ਟਮਾਟਰ ਪਾ ਕੇ ਚਾਟ ਵਾਂਗ ਤਿਆਰ ਕਰ ਸਕਦੇ ਹੋ।
ਜੇ ਸ਼ਾਕਾਹਾਰੀ ਜਾਂ ਵੀਗਨ ਪ੍ਰੋਟੀਨ ਦੀ ਗੱਲ ਕੀਤੀ ਜਾਵੇ ਤਾਂ ਸੋਇਆਬੀਨ ਬਹੁਤ ਵਧੀਆ ਸਰੋਤ ਹੈ। ਤੁਸੀਂ ਇਸ ਤੋਂ ਬਣਨ ਵਾਲੇ ਟੋਫੂ ਅਤੇ ਦੁੱਧ ਬਾਰੇ ਤਾਂ ਜਾਣਦੇ ਹੀ ਹੋਵੋਗੇ। ਇਸ ਤੋਂ ਇਲਾਵਾ, ਤੁਸੀਂ ਸੋਇਆਬੀਨ ਦੇ ਸਪ੍ਰਾਉਟ ਵੀ ਬਣਾ ਸਕਦੇ ਹੋ।
ਤੁਸੀਂ ਮੋਠ ਦਾਲ ਦੇ ਸਪ੍ਰਾਉਟ ਬਣਾ ਸਕਦੇ ਹੋ, ਜਿਸਨੂੰ ਇੱਥੇ ਕਈ ਤਰੀਕਿਆਂ ਨਾਲ ਬਣਾਕੇ ਖਾਇਆ ਜਾਂਦਾ ਹੈ। ਇਹ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਦਾਲ ਹੁੰਦੀ ਹੈ।
ਤੁਸੀਂ ਚਿੱਟੇ, ਯਾਨੀ ਛੋਲੇ ਦੇ ਵੀ ਸਪ੍ਰਾਉਟ ਬਣਾ ਸਕਦੇ ਹੋ। ਇਹ ਵੀ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੁੰਦੇ ਹਨ ਅਤੇ ਜਦੋਂ ਤੁਸੀਂ ਇਨ੍ਹਾਂ ਨੂੰ ਅੰਕੁਰਿਤ ਕਰਕੇ ਖਾਂਦੇ ਹੋ, ਤਾਂ ਇਹ ਹੋਰ ਵੀ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।
ਬੀਨ ਵਾਲੀਆਂ ਜ਼ਿਆਦਾਤਰ ਚੀਜ਼ਾਂ ਪ੍ਰੋਟੀਨ ਦਾ ਵਧੀਆ ਸਰੋਤ ਹੁੰਦੀਆਂ ਹਨ ਅਤੇ ਤੁਸੀਂ ਇਨ੍ਹਾਂ ਨੂੰ ਅੰਕੁਰਿਤ ਕਰਕੇ ਖਾ ਸਕਦੇ ਹੋ। ਇਨ੍ਹਾਂ ਵਿੱਚੋਂ ਇੱਕ ਹੈ ਰਾਜਮਾ। ਤੁਸੀਂ ਇਸ ਦੇ ਸਪ੍ਰਾਉਟ ਨੂੰ ਹਲਕਾ ਪਕਾ ਕੇ ਖਾਵੋਗੇ ਤਾਂ ਇਹ ਹੋਰ ਵੀ ਸੁਆਦਲੇ ਅਤੇ ਫ਼ਾਇਦੇਮੰਦ ਲੱਗਣਗੇ।