28-09- 2025
TV9 Punjabi
Author: Yashika Jethi
ਹਰੀ ਮੂੰਗ ਦਾਲ ਵਿੱਚ ਵਿਟਾਮਿਨ ਬੀ ਕੰਪਲੈਕਸ, ਵਿਟਾਮਿਨ ਸੀ, ਵਿਟਾਮਿਨ ਏ, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਲਈ ਇਹ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦੇ ਹਨ।
ਇਸ ਤੋਂ ਮਿਲਣ ਵਾਲੇ ਲਾਭ ਨੂੰ ਪ੍ਰਾਪਤ ਕਰਨ ਲਈ ਸਹੀ ਸਮੇਂ 'ਤੇ ਦਾਲ ਅਤੇ ਸਪ੍ਰਾਉਟਸ ਖਾਣਾ ਬਹੁਤ ਜ਼ਰੂਰੀ ਹੈ।
ਅਪੋਲੋ ਸਪੈਕਟਰਾ ਹਸਪਤਾਲ ਦੀ ਸੀਨੀਅਰ ਡਾਇਟੀਸ਼ੀਅਨ ਡਾ. ਅੰਜਲੀ ਤਿਵਾਰੀ ਨੇ ਦੱਸਇਆ ਹੈ ਕਿ ਮੂੰਗ ਦਾਲ ਹਲਕੀ ਅਤੇ ਪਚਣ ਵਿੱਚ ਆਸਾਨ ਹੁੰਦੀ ਹੈ। ਇਸ ਲਈ ਇਸ ਨੂੰ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਕਰਨਾ ਸਭ ਤੋਂ ਵਧੀਆ ਹੁੰਦਾ ਹੈ।
ਮੂੰਗ ਦਾਲ ਊਰਜਾ ਪ੍ਰਦਾਨ ਕਰਦੀ ਹੈ ਅਤੇ ਸਰੀਰ ਨੂੰ ਤਾਜ਼ਗੀ ਦਿੰਦੀ ਹੈ। ਇਹ ਹਲਕੀ ਹੁੰਦੀ ਹੈ ਅਤੇ ਖਾਣ ਤੋਂ ਬਾਅਦ ਤੁਹਾਨੂੰ ਭਾਰੀ ਮਹਿਸੂਸ ਨਹੀਂ ਹੋਣ ਦਿੰਦੀ। ਇਹ ਪ੍ਰੋਟੀਨ ਦਾ ਇੱਕ ਚੰਗਾ ਸੋਰਸ ਹੈ।
ਸਾਰੀ ਦਾਲਾਂ ਨੂੰ ਪਕਾਉਣ ਤੋਂ ਪਹਿਲਾਂ 40 ਮਿੰਟ ਜਾਂ ਇੱਕ ਘੰਟੇ ਲਈ ਪਾਣੀ ਵਿੱਚ ਭਿਓ ਦੇਣਾ ਜਰੂਰੀ ਹੈ। ਪੂਰੀ ਦਾਲ ਜਾਂ ਸੋਇਆਬੀਨ ਨੂੰ 2 ਤੋਂ 3 ਘੰਟਿਆਂ ਲਈ ਭਿਓ ਦਿਓ। ਇਸ ਨਾਲ ਦਾਲਾਂ ਵਿੱਚੋਂ ਕੋਈ ਵੀ ਗੰਦਗੀ ਨਹੀਂ ਰਵੇਗੀ ਅਤੇ ਇਸ ਨੂੰ ਤਿਆਰ ਕਰਨਾ ਆਸਾਨ ਹੋ ਜਾਵੇਗਾ।
ਮੂੰਗ ਦਾਲ ਸਪ੍ਰਾਉਟਸ ਨੂੰ ਸਵੇਰ ਤੋਂ ਸ਼ਾਮ ਤੱਕ ਕਿਸੇ ਵੀ ਸਮੇਂ ਸਨੈਕ ਵਜੋਂ ਖਾਧਾ ਜਾ ਸਕਦਾ ਹੈ। ਬਸ ਇਹ ਧਿਆਨ ਰੱਖਿਆ ਜਾਵੇ ਕੀ ਤੁਹਾਡਾ ਖਾਣਾ ਨਾ ਰਹਿ ਜਾਵੇਂ ।