28-09- 2025
TV9 Punjabi
Author: Yashika Jethi
ਸ਼ੋਅ ਵਿੱਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਨ ਫਾਲੋਇੰਗ ਹੈ। ਅੱਜ, ਉਹ ਆਪਣਾ ਜਨਮਦਿਨ ਮਨਾ ਰਹੀ ਹੈ।
ਸ਼ੋਅ ਦੇ ਫੈਨਸ ਜੇਠਾਲਾਲ ਅਤੇ ਬਬੀਤਾ ਜੀ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਅਸਲ ਜ਼ਿੰਦਗੀ ਵਿੱਚ ਮੁਨਮੁਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ।
ਕੁਝ ਸਾਲ ਪਹਿਲਾਂ ਮੁਨਮੁਨ ਦਾ ਨਾਮ ਅਦਾਕਾਰ ਰਾਜ ਅਨਦਕਟ ਨਾਲ ਜੁੜਿਆ ਸੀ । ਜੋ ਕਿ ਸ਼ੋਅ ਵਿੱਚ ਵੱਡੇ ਟੱਪੂ ਦੀ ਭੂਮਿਕਾ ਨਿਭਾ ਰਹੇ ਸਨ। ਦੋਵਾਂ ਦੀਆਂ ਕੁਝ ਫੋਟੋਆਂ ਵਾਇਰਲ ਵੀ ਹੋਈਆਂ ਸੀ।
2021 ਵਿੱਚ ਦੋਵਾਂ ਦੀ ਇੱਕ ਅਣਦੇਖੀ ਤਸਵੀਰ ਵਾਇਰਲ ਹੋਈ ਸੀ। ਜਿਸ ਵਿੱਚ ਮੁਨਮੁਨ ਅਤੇ ਰਾਜ ਇੱਕ ਦੂਜੇ ਦਾ ਹੱਥ ਫੜ ਕੇ ਪੋਜ਼ ਦਿੰਦੇ ਦਿਖਾਈ ਦੇ ਰਹੇ ਸਨ।
ਹਾਲਾਂਕਿ ਮੁਨਮੁਨ ਇਸ ਲਿੰਕ-ਅੱਪ ਦੀ ਖ਼ਬਰ ਤੋਂ ਕਾਫ਼ੀ ਪਰੇਸ਼ਾਨ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਸਭ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਮਾੜਾ ਅਸਰ ਪੈਂਦਾ ਹੈ।