11 Feb 2024
TV9 Punjabi
ਕੱਚਾ ਨਾਰੀਅਲ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਆਇਰਨ, ਪੋਟਾਸ਼ੀਅਮ ਅਤੇ ਜ਼ਿੰਕ ਸਮੇਤ ਕਈ ਤੱਤ ਪਾਏ ਜਾਂਦੇ ਹਨ।
ਨਾਰੀਅਲ ਹੀ ਨਹੀਂ ਇਸ ਦਾ ਦੁੱਧ ਵੀ ਫਾਇਦੇਮੰਦ ਹੁੰਦਾ ਹੈ। ਖਾਸ ਤੌਰ 'ਤੇ ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।
ਜੇਕਰ ਤੁਹਾਡੇ ਵਾਲ ਵਾਰ-ਵਾਰ ਉਲਝ ਜਾਂਦੇ ਹਨ ਤਾਂ ਆਪਣੇ ਵਾਲਾਂ 'ਤੇ ਨਾਰੀਅਲ ਦਾ ਦੁੱਧ ਲਗਾਓ। ਇਹ ਵਾਲਾਂ ਨੂੰ ਸੋਫਟ ਰੱਖਣ ਦੀ ਕੋਸ਼ਿਸ਼ ਕਰਦਾ ਹੈ।
ਨਾਰੀਅਲ ਦੇ ਦੁੱਧ 'ਚ ਮੌਜੂਦ ਪੋਸ਼ਕ ਤੱਤ ਵਾਲਾਂ ਦੇ ਵਾਧੇ 'ਚ ਮਦਦ ਕਰਦੇ ਹਨ। ਕੁਝ ਨਾਰੀਅਲ ਦੇ ਦੁੱਧ ਨੂੰ ਗਰਮ ਕਰੋ ਅਤੇ ਇਸ ਨੂੰ ਆਪਣੇ ਵਾਲਾਂ 'ਤੇ ਮਾਲਿਸ਼ ਕਰੋ।
ਨਾਰੀਅਲ ਦੇ ਦੁੱਧ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ, ਜੋ ਖੋਪੜੀ ਤੋਂ ਡੈਂਡਰਫ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਅੱਜ ਕੱਲ੍ਹ ਜ਼ਿਆਦਾਤਰ ਲੋਕ ਵਾਲਾਂ ਦੇ ਸਫ਼ੇਦ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ 'ਚ ਵਿਟਾਮਿਨ ਬੀ12 ਪਾਇਆ ਜਾਂਦਾ ਹੈ, ਜੋ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਦਾ ਹੈ।
ਜੇਕਰ ਤੁਸੀਂ ਵਾਲ ਝੜਨ ਤੋਂ ਰੋਕਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਦੁੱਧ ਦੀ ਵਰਤੋਂ ਕਰੋ। ਇਸ ਨੂੰ ਵਾਲਾਂ 'ਤੇ ਲਗਾਓ ਅਤੇ ਲਗਭਗ ਇਕ ਘੰਟੇ ਬਾਅਦ ਸ਼ੈਂਪੂ ਨਾਲ ਧੋ ਲਓ।