11 Feb 2024
TV9 Punjabi
ਹਰੀ ਮਿਰਚ ਤੋਂ ਬਿਨਾਂ ਭੋਜਨ ਅਧੂਰਾ ਲੱਗਦਾ ਹੈ। ਖਾਸ ਤੌਰ 'ਤੇ ਰਸੋਈ 'ਚ ਹਰੀ ਮਿਰਚ ਦੀ ਵਰਤੋਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਹਰੀ ਮਿਰਚ ਬੇਸ਼ੱਕ ਮਸਾਲੇਦਾਰ ਹੁੰਦੀ ਹੈ ਪਰ ਇਹ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ ਬੀ6, ਆਇਰਨ, ਕਾਪਰ ਅਤੇ ਪ੍ਰੋਟੀਨ ਹੁੰਦੇ ਹਨ।
ਕੁਝ ਲੋਕ ਹਰੀ ਮਿਰਚ ਕੱਚੀ ਵੀ ਖਾਂਦੇ ਹਨ। ਆਓ ਜਾਣਦੇ ਹਾਂ ਹਰੀ ਮਿਰਚ ਖਾਣ ਨਾਲ ਇਕ ਮਹੀਨੇ ਤੱਕ ਸਿਹਤ 'ਤੇ ਕੀ ਅਸਰ ਪੈਂਦਾ ਹੈ।
ਅਦਰਕ ਦੀ ਜ਼ਿਆਦਾ ਵਰਤੋਂ ਇਸ ਦੇ ਮਸਾਲੇਦਾਰ ਗੁਣਾਂ ਦੇ ਕਾਰਨ ਭੋਜਨ ਦੀ ਪਾਈਪ ਵਿੱਚ ਜਲਣ ਪੈਦਾ ਕਰ ਸਕਦੀ ਹੈ, ਜਿਸ ਨਾਲ ਛਾਤੀ ਵਿੱਚ ਦਰਦ ਜਾਂ ਜਲਨ ਹੋ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਹਰੀ ਮਿਰਚ 'ਚ ਬੀਟਾ ਕੈਰੋਟੀਨ ਹੁੰਦਾ ਹੈ ਜੋ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਮਦਦ ਕਰਦਾ ਹੈ।
ਵਿਟਾਮਿਨ ਈ ਨਾਲ ਭਰਪੂਰ ਹਰੀ ਮਿਰਚ ਤੁਹਾਡੀ ਸਕਿਨ ਲਈ ਵੀ ਫਾਇਦੇਮੰਦ ਹੁੰਦੀ ਹੈ। ਇਹ ਪਾਚਨ ਕਿਰਿਆ ਵਿਚ ਵੀ ਮਦਦਗਾਰ ਹੈ।
ਹਰੀ ਮਿਰਚ ਜ਼ਿਆਦਾ ਖਾਣ ਨਾਲ ਪੇਟ ਵਿਚ ਜਿਸ ਤਰ੍ਹਾਂ ਦਾ ਕੈਮੀਕਲ ਰਿਏਕਸ਼ਨ ਹੁੰਦਾ ਹੈ, ਉਸ ਨਾਲ ਪੇਟ ਵਿਚ ਜਲਨ, ਸੋਜ ਆਦਿ ਹੋ ਸਕਦੀ ਹੈ।
ਰਿਸਰਚ ਦੇ ਮੁਤਾਬਕ, ਇੱਕ ਦਿਨ ਵਿੱਚ 12 ਤੋਂ 15 ਗ੍ਰਾਮ ਤੋਂ ਵੱਧ ਹਰੀ ਮਿਰਚਾਂ ਦਾ ਸੇਵਨ ਨਾ ਕਰੋ। ਬਹੁਤ ਜ਼ਿਆਦਾ ਹਰੀ ਮਿਰਚ ਡਿਮੇਨਸ਼ੀਆ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਇਸ ਨਾਲ ਗੈਸ ਵੀ ਹੋ ਸਕਦੀ ਹੈ।