ਘਰ ਵਿੱਚ ਮੱਛਰਾਂ ਦੇ ਆਉਣ ਤੋਂ ਹੋ ਪਰੇਸ਼ਾਨ? ਇਹ ਘਰੇਲੂ ਤਰੀਕੇ ਆਉਣਗੇ ਕੰਮ

16-10- 2025

TV9 Punjabi

Author: Yashika Jethi

ਮੱਛਰਾਂ ਦੀ ਦਹਿਸ਼ਤ

ਮਾਨਸੂਨ ਸੀਜ਼ਨ ਖਤਮ ਹੋਣ ਤੋਂ ਬਾਅਦ, ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਡੇਂਗੂ ਅਤੇ ਮਲੇਰੀਆ ਦੇ ਮਾਮਲੇ ਵੱਧ ਜਾਂਦੇ ਹਨ। ਅਕਸਰ ਘਰਾਂ ਵਿੱਚ ਮੱਛਰ ਵੀ ਆਉਂਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ, ਤੁਸੀਂ ਕੁਝ ਘਰੇਲੂ ਉਪਾਅ ਕਰ ਸਕਦੇ ਹੋ।

ਨਿੰਮ ਦਾ ਤੇਲ

ਨਿੰਮ ਦੀਆਂ ਪੱਤਿਆਂ ਵਿੱਚ ਆਯੁਰਵੈਦਿਕ ਗੁਣ ਹੁੰਦੇ ਹਨ, Azadirachtin ਨਾਮ ਦਾ  ਇੱਕ ਕੈਮੀਕਲ  ਹੁੰਦਾ ਹੈ, ਜੋ ਕੀੜਿਆਂ ਨੂੰ ਭਜਾਉਣ ਵਿੱਚ ਕੰਮ ਕਰਦਾ ਹੈ। ਨਿੰਮ ਦੇ ਤੇਲ ਨੂੰ ਪਾਣੀ ਵਿੱਚ ਮਿਲਾ ਕੇ ਅਤੇ ਸ਼ਾਮ ਨੂੰ ਘਰ ਦੇ ਆਲੇ-ਦੁਆਲੇ ਛਿੜਕਾਅ ਕਰੋ। ਇਸਦੀ ਗੰਧ ਮੱਛਰਾਂ ਨੂੰ ਭਜਾਉਣ ਵਿੱਚ ਮਦਦ ਕਰਦੀ ਹੈ।

ਮੰਨਿਆ ਜਾਂਦਾ ਹੈ ਕਿ ਲਸਣ ਦੀ ਤੇਜ਼ ਗੰਧ ਮੱਛਰਾਂ ਨੂੰ ਦੂਰ ਰੱਖਣ ਵਿੱਚ ਕੰਮ ਆਉਂਦੀ ਹੈ। ਇਹ ਇੱਕ ਪੁਰਾਣਾ ਅਤੇ ਪ੍ਰਭਾਵਸ਼ਾਲੀ ਘਰੇਲੂ ਉਪਾਅ ਹੈ। ਲਸਣ ਨੂੰ ਪਾਣੀ ਵਿੱਚ ਉਬਾਲੋ ਅਤੇ ਸਪ੍ਰੇ ਕਰੋ ਫਿਰ ਫਰਕ ਦੇਖੋ ।

ਲਸਣ ਆਵੇਗਾ ਕੰਮ

ਮੰਨਿਆ ਜਾਂਦਾ ਹੈ ਕਿ ਕਪੂਰ ਦੀ ਖੁਸ਼ਬੂ ਮੱਛਰਾਂ ਨੂੰ ਪਰੇਸ਼ਾਨ ਕਰਦੀ ਹੈ ਕਿਉਂਕਿ ਇਹ ਉਨ੍ਹਾਂ ਲਈ ਸਾਹ ਲੈਣਾ ਮੁਸ਼ਕਲ ਬਣਾਉਂਦੀ ਹੈ। ਕਪੂਰ ਨੂੰ ਜਲਾ ਕੇ ਕਮਰੇ ਵਿੱਚ ਰੱਖ ਦਿਓ ਅਤੇ ਇਸਨੂੰ ਮਹਿਕਣ ਦਿਓ । ਇਹ ਉਪਾਅ ਕਰਨ ਨਾਲ ਮੱਛਰਾਂ ਦੇ ਨਾਲ ਹੋਰ ਕੀੜੇ ਵੀ ਭੱਜ ਜਾਣਗੇ ।

ਕਪੂਰ ਦਾ ਦੇਸੀ ਉਪਾਅ

ਪਿਆਜ਼ ਨਾਲ ਭਜਾਓ ਮੱਛਰ

 ਪਿਆਜ਼ ਦਾ ਦੀਵਾ ਬਣਾ ਕੇ ਵੀ ਮੱਛਰਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸਦੇ ਲਈ ਪਿਆਜ਼ ਦਾ ਅੰਦਰ ਵਾਲਾ ਹਿਸਾ ਕੱਢੋ, ਇਸ ਵਿੱਚ ਤੇਲ ਪਾ ਕੇ ਕਪੂਰ ਨੂੰ ਜਲਾਓ। ਮੱਛਰਾਂ ਦੇ ਨਾਲ-ਨਾਲ ਦੂਜੇ ਕੀੜੇ ਵੀ ਨਹੀਂ ਆਉਣਗੇ। 

ਲੌਂਗ ਅਤੇ ਨਿੰਬੂ ਦੀ ਨੁਸਖਾ

 ਨਿੰਬੂ ਅਤੇ ਲੌਂਗ ਦੀ ਖੁਸ਼ਬੂ ਵੀ ਮੱਛਰਾਂ ਨੂੰ ਭਜਾਉਣ ਦੇ ਕੰਮ ਆ ਸਕਦੀ ਹੈ। ਇਸ ਨੁਸਖੇ ਨੂੰ ਅਜ਼ਮਾਉਣ ਲਈ, ਇੱਕ ਨਿੰਬੂ ਵਿੱਚ 7 ਤੋਂ 8 ਲੌਂਗ ਦੱਬੋ ਅਤੇ ਉਸ ਨੂੰ ਕਮਰੇ ਵਿੱਚ ਛੱਡ ਦਿਓ। ਲੌਂਗ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਸਿਹਤ ਲਈ ਲੀ ਲਾਭਦਾਇਕ ਹੁੰਦੇ ਹਨ।

ਮੱਛਰ ਕੱਟ ਲਵੇ ਤਾਂ ਕੀ ਕਰੀਏ

ਜੇਕਰ ਤੁਹਾਨੂੰ ਮੱਛਰ ਕੱਟ ਲਵੇ ਤਾਂ ਕੁਦਰਤੀ ਰਾਹਤ ਲਈ ਐਲੋਵੇਰਾ ਅਜ਼ਮਾਓ। ਇਸ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜੇਕਰ ਧੱਫੜ ਦਿਖਾਈ ਦਿੰਦੇ ਹਨ, ਤਾਂ ਨਾਰੀਅਲ ਤੇਲ ਲਗਾਓ ਕਿਉਂਕਿ ਇਹ ਕੁਦਰਤੀ ਇਲਾਜ ਵਜੋਂ ਵੀ ਕੰਮ ਕਰਦਾ ਹੈ।

ਇਸ ਧਨਤੇਰਸ 'ਤੇ ਖਰੀਦ ਰਹੋ ਹੋ ਗੱਡੀ? ਤਾਂ ਜਾਣੋ ਸ਼ੁਭ ਸਮਾਂ