ਕਿਹੜੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਫਲ?ਕੀ ਤੁਹਾਨੂੰ ਪਤਾ ਹੈ ਨਾਂਅ

23 Dec 2023

TV9Punjabi

ਫਲ ਨਿਊਟ੍ਰੀਸ਼ਨ ਨਾਲ ਭਰਪੂਰ ਹੁੰਦੇ ਹਨ ਅਤੇ ਸਬਜ਼ੀ ਅਨਾਜ ਦੀ ਤਰ੍ਹਾਂ ਫਲਾਂ ਨੂੰ ਵੀ ਡਾਈਟ ਦਾ ਹਿੱਸਾ ਜ਼ਰੂਰ ਬਨਾਉਣਾ ਚਾਹੀਦਾ ਹੈ।

ਫਰੂਟਸ

ਤੁਸੀਂ ਕਈ ਤਰ੍ਹਾਂ ਦੇ ਫਲ ਖਾਦੇ ਹੋਣੇ,ਪਰ ਕੀ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਫਲਾਂ ਬਾਰੇ ਪਤਾ ਹੈ?

ਦੁਨੀਆ ਦੇ ਮਹਿੰਗੇ ਫਲ

ਜਾਣਕਾਰੀ ਦੇ ਮੁਤਾਬਕ,ਜਾਪਾਨ ਵਿੱਚ ਉੱਗਣ ਵਾਲਾ ਖਰਬੂਜਾ( ਜਿਸ ਨੂੰ ਯੂਬਰੀ ਮੇਲਨ ਕਿਹਾ ਜਾਂਦਾ ਹੈ) ਦੀ ਨੀਲਾਮੀ 2022 ਵਿੱਚ ਕਰੀਬ 20 ਲੱਖ ਰੁਪਏ ਵਿੱਚ ਹੋਈ ਸੀ।

ਯੂਬਰੀ ਮੇਲਨ ਜਾਨੀ ਖਰਬੂਜਾ

ਰੂਬੀ ਰੋਮਨ ਅੰਗੂਰ, ਜੋ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਫਲਾਂ ਵਿੱਚੋਂ ਇੱਕ ਹੈ, ਜਾਪਾਨ ਦੇ ਇਸ਼ੀਕਾਵਾ ਵਿੱਚ ਉਗਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ਇਸ ਦੀ 2022 'ਚ ਕਰੀਬ 8.8 ਲੱਖ ਰੁਪਏ 'ਚ ਨਿਲਾਮੀ ਹੋਈ ਸੀ।

ਰੂਬੀ ਰੋਮਨ ਅੰਗੂਰ

ਜਾਪਾਨ ਦੇ ਕਿਊਸ਼ੂ ਦੇ ਮਿਆਜ਼ਾਕੀ 'ਚ ਪਾਏ ਜਾਣ ਵਾਲੇ ਅੰਬ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 2.7 ਲੱਖ ਰੁਪਏ ਪ੍ਰਤੀ ਕਿਲੋ ਹੈ।

ਤਾਈਓ ਕੋਈ ਤਾਮਗੋ ਅੰਬ

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਲੌਸਟ ਗਾਰਡਨ ਆਫ ਹੇਲੀਗਨ ਵਿੱਚ ਉਗ ਰਹੇ ਪੀਲੇ ਅਨਾਨਾਸ ਦੀ ਕੀਮਤ ਲਗਭਗ 1 ਲੱਖ ਰੁਪਏ ਹੈ।

ਹੈਲੀਗਨ ਅਨਾਨਾਸ

ਗੋਲ ਤਰਬੂਜ਼ ਤਾਂ ਤੁਸੀਂ ਖਾਦਾ ਹੋਣਾ, ਪਰ ਚੌਕੋਰ ਤਰਬੂਜ਼ ਦੀ ਕੀਮਤ ਕਰੀਬ 100 ਡਾਲਰ ਮਤਲਬ 6500 ਰੁਪਏ ਤੋਂ ਸ਼ੁਰੂ ਹੁੰਦੀ ਹੈ। 

ਚੌਕੋਰ ਤਰਬੂਜ਼

Pic:mmiliaku1

ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ