1 Oct 2023
TV9 Punjabi
ਕਾਜੂ ਖਾਣ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਸ ਵਿਚ ਮੌਜੂਦ ਪੋਸ਼ਕ ਤੱਤ ਸਾਡੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ।
ਕਾਜੂ 'ਚ ਆਇਰਨ, ਫਾਸਫੋਰਸ, ਜ਼ਿੰਕ, ਵਿਟਾਮਿਨ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਮਠਿਆਈਆਂ ਆਦਿ ਬਣਾਉਣ ਵਿੱਚ ਕਾਜੂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਭੁੰਨ ਕੇ ਵੀ ਖਾਂਦੇ ਹਨ।
ਦੁੱਧ ਵਿੱਚ ਭਿਓ ਕੇ ਕਾਜੂ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
ਦੁੱਧ ਵਿੱਚ ਕਾਜੂ ਭਿਓਂ ਕੇ ਖਾਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ, ਜੋ ਵਿਅਕਤੀ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ।
ਕਾਜੂ ਅਤੇ ਦੁੱਧ ਵੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਫਾਇਦੇਮੰਦ ਹੁੰਦਾ ਹੈ। ਦੁੱਧ ਵਿੱਚ ਕੈਲਸ਼ੀਅਮ ਅਤੇ ਕਾਜੂ ਦੇ ਵਿਟਾਮਿਨ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।
ਮਾੜੀ ਖੁਰਾਕ ਕਾਰਨ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ। ਦੁੱਧ ਵਿੱਚ ਕਾਜੂ ਭਿਓ ਕੇ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।