16 Jan 2024
TV9Punjabi
ਦੁੱਧ ਪੀਣਾ ਹਮੇਸ਼ਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਕੁੱਝ ਲੋਕ ਜੇਕਰ ਦੁੱਧ ਪੀਣਾ ਬੰਦ ਕਰ ਦੇਣ ਤਾਂ ਉਨ੍ਹਾਂ ਨੂੰ ਇਹ ਫਾਇਦੇ ਹੋ ਸਕਦੇ ਹਨ।
ਕੁਝ ਲੋਕਾਂ ਨੂੰ ਅਕਸਰ ਮਾਈਗ੍ਰੇਨ ਦੇ ਅਟੈਕ ਹੁੰਦੇ ਹਨ। ਦਰਅਸਲ ਦੁੱਧ 'ਚ ਟਾਇਰਾਮਿਨ ਹੁੰਦਾ ਹੈ ਜੋ ਮਾਈਗ੍ਰੇਨ ਤੋਂ ਪੀੜਤ ਲੋਕਾਂ 'ਚ ਵਾਰ-ਵਾਰ ਸਿਰ ਦਰਦ ਦਾ ਕਾਰਨ ਬਣ ਸਕਦਾ ਹੈ।
ਜ਼ਿਆਦਾ ਮਾਤਰਾ 'ਚ ਦੁੱਧ ਦਾ ਸੇਵਨ ਕਰਨ ਨਾਲ ਸਰੀਰ 'ਚ ਜ਼ਿਆਦਾ ਲੈਕਟੋਜ਼ ਹੋ ਸਕਦਾ ਹੈ। ਇਸ ਕਾਰਨ ਤੁਹਾਨੂੰ ਅਕਸਰ ਬਲੋਟਿੰਗ ਦੀ ਸਮੱਸਿਆ ਰਹਿੰਦੀ ਹੈ। ਦੁੱਧ ਦੇ ਸੇਵਨ ਨੂੰ ਖੁਰਾਕ ਤੋਂ ਹਟਾਉਣ ਨਾਲ ਇਹ ਸਮੱਸਿਆ ਦੂਰ ਹੋ ਸਕਦੀ ਹੈ।
ਕਈ ਲੋਕਾਂ ਨੂੰ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਨਾਲ ਸਰੀਰ 'ਚ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ। ਇਨ੍ਹਾਂ ਲੋਕਾਂ 'ਚ ਸਾਇਟਿਕਾ ਦੇ ਦਰਦ 'ਚ ਵਾਧਾ ਵੀ ਦੇਖਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਦੁੱਧ ਦੇ ਨਾਲ-ਨਾਲ ਹੋਰ ਡੇਅਰੀ ਪ੍ਰੋਡਕਟਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਦੁੱਧ ਦਾ ਸੇਵਨ ਕਰਨ ਨਾਲ ਸਾਡੀ ਸਕਿਨ ਜ਼ਿਆਦਾ ਆਇਲ ਪ੍ਰੋਡਿਊਸ ਕਰਨ ਲੱਗਦੀ ਹੈ, ਜਿਸ ਕਾਰਨ ਇਹ ਆਇਲ ਪੋਰਸ 'ਚ ਫਸ ਜਾਂਦਾ ਹੈ। ਇਨ੍ਹਾਂ 'ਚ ਬੈਕਟੀਰੀਆ ਵਧਣ ਨਾਲ ਮੁਹਾਸੇ ਦੀ ਸਮੱਸਿਆ ਵੱਧ ਸਕਦੀ ਹੈ। ਜਿਨ੍ਹਾਂ ਲੋਕਾਂ ਦੀ ਸਕਿਨ ਪਹਿਲਾਂ ਤੋਂ ਹੀ oilyਹੈ, ਉਨ੍ਹਾਂ ਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਗਾਂ ਦੇ ਦੁੱਧ 'ਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਵਰਗੇ ਹਾਰਮੋਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਜਦੋਂ ਇਹ ਹਾਰਮੋਨ ਤੁਹਾਡੇ ਸਰੀਰ 'ਚ ਮੌਜੂਦ ਹਾਰਮੋਨਾਂ ਨਾਲ ਮੇਲ ਖਾਂਦੇ ਹਨ, ਤਾਂ ਇਹ ਤੁਹਾਡੇ ਮੂਡ ਨੂੰ ਅਪਲਿਫਟ ਕਰਨ ਦਾ ਕੰਮ ਕਰਦੇ ਹਨ।
ਦੁੱਧ, ਦਹੀਂ ਅਤੇ ਹੋਰ ਡੇਅਰੀ ਪ੍ਰੋਡਕਟਸ 'ਚ ਨੈਚੂਰਲ ਸ਼ੁਗਰ ਪਾਈ ਜਾਂਦੀ ਹੈ। ਜੇਕਰ ਤੁਸੀਂ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਸਰੀਰ 'ਚ ਸ਼ੂਗਰ ਲੈਵਲ ਵੱਧ ਸਕਦਾ ਹੈ, ਜਿਸ ਨਾਲ ਤੁਹਾਡਾ ਭਾਰ ਵੀ ਵਧਣ ਲੱਗਦਾ ਹੈ। ਆਪਣੇ ਭਾਰ ਘਟਾਉਣ ਦੀ ਜਰਨੀ 'ਚ ਡੇਅਰੀ ਉਤਪਾਦਾਂ ਦਾ ਸੇਵਨ ਘਟਾਓ।