ਇੱਕ ਦਿਨ ਵਿੱਚ ਕਿੰਨਾ ਦੁੱਧ ਪੀਣਾ ਫਾਇਦੇਮੰਦ ਹੈ?
5 Jan 2024
TV9Punjabi
ਦੁੱਧ 'ਚ ਮੌਜੂਦ ਪੌਸ਼ਟਿਕ ਤੱਤਾਂ ਅਤੇ ਗੁਣਾਂ ਕਾਰਨ ਇਸ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ। ਸਿਹਤ ਮਾਹਿਰ ਵੀ ਦੁੱਧ ਨੂੰ ਸੰਪੂਰਨ ਖੁਰਾਕ ਮੰਨਦੇ ਹਨ।
ਪੌਸ਼ਟਿਕ ਤੱਤ
ਦੁੱਧ ਵਿੱਚ ਪ੍ਰੋਟੀਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਇਸ ਦੇ ਨਾਲ ਹੀ ਦੁੱਧ ਵਿੱਚ ਵਿਟਾਮਿਨ ਬੀ12, ਵਿਟਾਮਿਨ ਡੀ ਅਤੇ ਪ੍ਰੋਟੀਨ ਵੀ ਪਾਏ ਜਾਂਦੇ ਹਨ।
ਸੁਪਰਫੂਡ
ਦੁੱਧ ਪੀਣ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ। ਪਰ ਇੱਕ ਦਿਨ ਵਿੱਚ ਕਿੰਨਾ ਦੁੱਧ ਪੀਣਾ ਚਾਹੀਦਾ ਹੈ?
ਹੱਡੀਆਂ ਹੁੰਦੀਆਂ ਹਨ ਮਜ਼ਬੂਤ
ਸੀਡੀਸੀ ਦੀ ਰਿਪੋਰਟ ਅਨੁਸਾਰ 3 ਸਾਲ ਤੱਕ ਦੇ ਬੱਚੇ ਨੂੰ 300 ਤੋਂ 500 ਮਿਲੀਲੀਟਰ ਦੁੱਧ, 4 ਤੋਂ 10 ਸਾਲ ਦੇ ਬੱਚੇ ਨੂੰ ਰੋਜ਼ਾਨਾ 400 ਤੋਂ 600 ਮਿਲੀਲੀਟਰ ਦੁੱਧ ਪਿਲਾਉਣਾ ਚਾਹੀਦਾ ਹੈ।
ਇੰਨ੍ਹਾਂ ਪੀਓ ਦੁੱਧ
11 ਤੋਂ 18 ਸਾਲ ਦੀ ਉਮਰ ਦੇ ਲੋਕਾਂ ਨੂੰ ਰੋਜ਼ਾਨਾ 500 ਤੋਂ 700 ਮਿਲੀਲੀਟਰ ਦੁੱਧ ਪੀਣਾ ਚਾਹੀਦਾ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ 1 ਤੋਂ 2 ਗਲਾਸ ਦੁੱਧ ਪੀਣਾ ਚਾਹੀਦਾ ਹੈ।
ਵੱਡਿਆਂ ਦੇ ਲਈ
ਡਾਕਟਰ ਮੁਤਾਬਕ ਹਰ ਵਿਅਕਤੀ ਦੀ ਸਰੀਰਕ ਸਥਿਤੀ ਅਤੇ ਉਮਰ ਦੇ ਹਿਸਾਬ ਨਾਲ ਖਾਣ-ਪੀਣ ਦੀ ਯੋਗਤਾ ਵੱਖ-ਵੱਖ ਹੁੰਦੀ ਹੈ। ਇਸ ਲਈ ਇਹ ਲੋਕਾਂ 'ਤੇ ਵੀ ਨਿਰਭਰ ਕਰਦਾ ਹੈ।
ਡਾਕਟਰ ਦੀ ਸਲਾਹ
ਰੋਜ਼ਾਨਾ ਜ਼ਿਆਦਾ ਮਾਤਰਾ 'ਚ ਦੁੱਧ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ, ਬਦਹਜ਼ਮੀ, ਬਲੋਟਿੰਗ ਅਤੇ ਦਸਤ ਆਦਿ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਪੇਟ ਦੀਆਂ ਸਮੱਸਿਆਵਾਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ ਬ੍ਰੇਡ ਖਾਣਾ ਕੀ ਯੂਰਿਕ ਐਸਿਡ ਵਧਾਉਂਦਾ ਹੈ?
Learn more