ਬੱਚਿਆਂ ਦੇ ਡਿਜੀਟਲ ਡੀਟਾਕਸ ਲਈ ਅਪਣਾਓ ਇਹ 7 ਤਰੀਕੇ 

2 Jan 2024

TV9Punjabi

ਬੱਚੇ ਉਹੀ ਕਰਦੇ ਹਨ ਜੋ ਉਹ ਦੇਖਦੇ ਹਨ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਾਰਟਫੋਨ ਤੋਂ ਦੂਰ ਰੱਖੋ। ਬੱਚੇ ਤੁਹਾਨੂੰ ਦੇਖਣਗੇ ਅਤੇ ਇਸਦੀ ਘੱਟ ਵਰਤੋਂ ਕਰਨਗੇ।

ਖੁੱਦ ਨੂੰ ਡੀਜ਼ੀਟਲ ਡਿਟਾਕਸ ਕਰੋ

ਧਿਆਨ ਰਹੇ ਕਿ ਬੱਚੇ ਨੂੰ ਖਾਣਾ ਖਾਂਦੇ ਸਮੇਂ ਅਤੇ ਸੌਣ ਤੋਂ ਪਹਿਲਾਂ ਮੋਬਾਇਲ ਅਤੇ ਟੈਬਲੇਟ ਦੀ ਵਰਤੋਂ ਨਾ ਕਰਨ ਦਿਓ। ਖਾਣਾ ਖਾਂਦੇ ਸਮੇਂ ਬੱਚੇ ਦਾ ਪੂਰਾ ਧਿਆਨ ਖਾਣ 'ਤੇ ਹੋਣਾ ਚਾਹੀਦਾ ਹੈ।

No Device Rule

ਬੱਚਿਆਂ ਨੂੰ ਸਕ੍ਰੀਨ ਤੋਂ ਦੂਰ ਰੱਖਣ ਲਈ ਬਾਹਰ ਜਾਣ ਅਤੇ ਖੇਡਣ ਲਈ ਉਤਸ਼ਾਹਿਤ ਕਰੋ। ਇਸ ਨਾਲ ਉਨ੍ਹਾਂ ਦੀ ਸਰੀਰਕ ਗਤੀਵਿਧੀ ਵੀ ਵਧੇਗੀ ਅਤੇ ਉਹ ਸਕ੍ਰੀਨ ਤੋਂ ਦੂਰ ਵੀ ਰਹਿਣਗੇ।

Outdoor Activity

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਸਮਾਂ ਕੱਢੋ ਅਤੇ ਉਨ੍ਹਾਂ ਨਾਲ ਗੇਮਜ਼ ਖੇਡੋ ਅਤੇ ਉਨ੍ਹਾਂ ਨਾਲ ਗੱਲਬਾਤ ਕਰੋ। ਇਹ ਬੱਚੇ ਦੇ ਸਹੀ ਵਿਕਾਸ ਲਈ ਜ਼ਰੂਰੀ ਹੈ।

ਬੱਚਿਆਂ ਲਈ ਸਮਾਂ ਕੱਢੋ

ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰੋ।ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਉਨ੍ਹਾਂ ਨੂੰ ਪੜ੍ਹਾਈ ਨਾਲ ਜੁੜੀਆਂ ਕਿਤਾਬਾਂ ਹੀ ਪੜ੍ਹਨ ਲਈ ਦਿਓ। ਤੁਸੀਂ ਉਨ੍ਹਾਂ ਨੂੰ ਪੜ੍ਹਨ ਲਈ ਕਹਾਣੀਆਂ ਦੀਆਂ ਕਿਤਾਬਾਂ ਵੀ ਦੇ ਸਕਦੇ ਹੋ।

ਕਿਤਾਬਾਂ ਪੜ੍ਹਨ ਲਈ ਕਰੋ ਉਤਸ਼ਾਹਿਤ

ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਕ੍ਰਿਏਟੀਵਿਟੀ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਬੱਚਿਆਂ ਨੂੰ ਆਰਟ ਐਂਡ ਕਰਾਫਟ ਲਈ ਉਤਸ਼ਾਹਿਤ ਕਰ ਸਕਦੇ ਹੋ।

Art Work ਸਿਖਾਓ

ਬੱਚਿਆਂ ਨੂੰ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸੋ ਅਤੇ ਸ੍ਰਕੀਨ 'ਤੇ ਸਮਾਂ ਬਿਤਾਉਣ ਲਈ ਸਮਾਂ ਸੀਮਾ ਤੈਅ ਕਰੋ।

Time Table

1 ਜਨਵਰੀ ਤੋਂ ਬੰਦ ਹੋ ਜਾਵੇਗਾ ਤੁਹਾਡਾ UPI ਖਾਤਾ, ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ!