ਕੀ ਡੈਂਡਰਫ ਕਾਰਨ ਵਾਲ ਝੜਦੇ ਹਨ?

01-10- 2025

TV9 Punjabi

Author: Sandeep Singh

ਅੱਜਕੱਲ੍ਹ ਡੈਂਡਰਫ ਇੱਕ ਆਮ ਸਮੱਸਿਆ ਹੈ। ਜਿਸ ਵਿੱਚ ਸਿਰ ਅਤੇ ਵਾਲਾਂ 'ਤੇ ਸਕਿਨ ਦੀ ਮੋਟੀ, ਚਿੱਟੀ ਪਰਤ ਦਿਖਾਈ ਦਿੰਦੀ ਹੈ। ਇਹ ਸਮੱਸਿਆ ਕੁਝ ਵਿਅਕਤੀਆਂ ਵਿੱਚ ਵਧੇਰੇ ਆਮ ਹੈ।

ਡੈਂਡਰਫ ਦੀ ਸਮੱਸਿਆ

ਹੇਅਰ ਫਾਲ

ਡੈਂਡਰਫ ਅਕਸਰ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਜਿਸ ਵਿੱਚ ਵਾਲਾਂ ਦਾ ਝੜਨਾ ਵੀ ਸ਼ਾਮਲ ਹੈ। ਜਾਣੋ ਕਿ ਕੀ ਡੈਂਡਰਫ ਹੀ ਵਾਲਾਂ ਦੇ ਝੜਨ ਦਾ ਕਾਰਨ ਬਣਦਾ ਹੈ।

ਦਿੱਲੀ ਦੇ ਅਪੋਲੋ ਸਪੈਕਟਰਾ ਹਸਪਤਾਲ ਦੇ ਸਕਿਨ ਦੇ ਮਾਹਿਰ ਡਾਕਟਰ ਸੰਦੀਪ ਅਰੋੜਾ ਨੇ ਦੱਸਿਅ ਕਿ ਜੇਕਰ ਡੈਂਡਰਫ ਦੀ ਸਮੱਸਿਆ ਵਧ ਰਹੀ ਹੈ ਅਤੇ ਇਸ ਦੇ ਨਾਲ-ਨਾਲ ਖੁਜਲੀ ਵੀ ਬਣੀ ਰਹਿੰਦੀ ਹੈ, ਤਾਂ ਵਾਲ ਝੜਨ ਦੀ ਸਮੱਸਿਆ ਵਧ ਸਕਦੀ ਹੈ।

ਮਾਹਰ ਕੀ ਕਹਿੰਦੇ ਹਨ?

ਡਾਕਟਰ ਨੇ ਦੱਸਿਆ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖਰਾਬ ਸਕੈਲਪ ਨਾਲ ਵਾਲਾਂ ਦੀਆਂ ਜੜ੍ਹਾਂ ਤੇ ਅਸਰ ਪੈਂਦਾ ਹੈ, ਵਾਲ ਕਮਜੋਰ ਹੋ ਕੇ ਟੁੱਟਣ ਲੱਗਦੇ ਹਨ। ਇਸ ਲਈ ਡੈਂਡਰਫ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ।

ਕੀ ਹੈ ਕਾਰਨ?

ਜੇਕਰ ਤੁਹਾਨੂੰ ਸਿਰ 'ਤੇ ਖੁਜਲੀ ਜਾਂ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਡੈਂਡਰਫ ਬਹੁਤ ਜ਼ਿਆਦਾ ਵਧ ਰਿਹਾ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਇੱਕ ਵਾਰ ਜ਼ਰੂਰ ਕਿਸੇ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ 

ਐਂਟੀ-ਡੈਂਡਰਫ ਸ਼ੈਂਪੂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਸਕੈਲਪ 'ਤੇ ਫੰਗਲ ਇਨਫੈਕਸ਼ਨ ਨੂੰ ਘਟਾਉਣ ਅਤੇ ਡੈਡ ਸਕਿਨ ਨੂੰ ਹਟਾਉਣ ਵਿੱਚ ਮਦਦ ਕਰਦੇ ਹਨ। ਇਸ ਲਈ ਸਹੀ ਸ਼ੈਂਪੂ ਕਰਨ ਨਾਲ ਡੈਂਡਰਫ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਐਂਟੀ-ਡੈਂਡਰਫ ਸ਼ੈਂਪੂ

ਧਿਆਨ ਰੱਖੋ ਕਿ ਬਹੁਤ ਜ਼ਿਆਦਾ ਕੈਮੀਕਲਸ ਵਾਲੇ ਸ਼ੈਂਪੂ ਦੀ ਵਰਤੋਂ ਕਰਨਾ ਜਾਂ ਹਰ ਰੋਜ਼ ਸ਼ੈਂਪੂ ਕਰਨਾ ਵੀ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਵਾਲਾਂ ਦੀ ਕੋਈ ਸਮੱਸਿਆ ਹੈ, ਤਾਂ ਕਿਸੇ ਮਾਹਰ ਨਾਲ ਜਰੂਰ ਸਲਾਹ ਕਰੋ। ਉਹ ਤੁਹਾਨੂੰ ਸਹੀ ਸ਼ੈਂਪੂ ਅਤੇ ਪ੍ਰੋਡਕਟਸ ਬਾਰੇ ਸਲਾਹ ਦੇਣਗੇ।

ਨਾ ਕਰੋ ਇਹ ਗਲਤੀ 

ਰਸੋਈ ਦੀਆਂ ਇਹ ਚੀਜ਼ਾਂ ਵਾਲਾਂ ਨੂੰ ਹੈਲਦੀ ਰੱਖਣ ਵਿੱਚ ਕਰਨਗੀਆਂ ਮਦਦ