ਇਮਿਊਨਿਟੀ ਵਧਾਉਣ ਲਈ, ਇਨ੍ਹਾਂ ਚੀਜ਼ਾਂ ਨੂੰ ਕਰੋ ਖੁਰਾਕ ਵਿੱਚ ਸ਼ਾਮਲ

16-10- 2025

TV9 Punjabi

Author: Yashika Jethi

ਬਦਲਦਾ ਮੌਸਮ

ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਮੌਸਮ ਹਲਕਾ ਠੰਡਾ ਹੋਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ,ਦੁਪਹਿਰ ਵਿੱਚ ਥੋੜੀ ਗਰਮੀ ਮਹਸੂਸ ਹੁੰਦੀ ਹੈ,ਜੋ ਬਿਮਾਰੀਆਂ ਦਾ ਕਾਰਨ ਬਣ  ਸਕਦੀ ਹੈ।

ਵੀਕ ਇਮਿਊਨਿਟੀ

ਵੀਕ  ਇਮਿਊਨਿਟੀ ਵਾਲੇ ਲੋਕ ਬਦਲਦੇ ਮੌਸਮ ਦੌਰਾਨ ਜਲਦੀ ਬੀਮਾਰ ਹੋ ਜਾਂਦੇ ਹਨ। ਇਮਿਊਨਿਟੀ ਵਧਾਉਣ ਲਈ, ਆਪਣੀ ਖੁਰਾਕ ਵਿੱਚ ਕੁਝ ਖਾਸ ਭੋਜਨ ਸ਼ਾਮਲ ਕਰਨਾ ਜ਼ਰੂਰੀ ਹੈ।

ਗੰਗਾ ਰਾਮ ਹਸਪਤਾਲ ਦੀ ਸੀਨੀਅਰ ਡਾਈਟਿਸ਼ੀਅਨ ਫਰੇਹਾ ਸ਼ਨਮ ਕਹਿੰਦੇ ਹਨ ਕਿ ਇਸ ਮੌਸਮ ਵਿੱਚ ਇਮਿਊਨਿਟੀ ਵਧਾਉਣ ਲਈ, ਵੱਧ ਤੋਂ ਵੱਧ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਮਾਹਿਰਾਂ ਦੀ ਸਲਾਹ

ਇਮਿਊਨਿਟੀ ਬੂਸਟ ਕਰਨ ਲਈ ਤੁਹਾਨੂੰ ਖੱਟੇ ਫਲ ਖਾਣੇ ਚਾਹਿਦੇ ਹਨ । ਜਿਵੇਂ ਕਿ ਸੰਤਰੇ, ਨਿੰਬੂ, ਆਂਵਲਾ ਅਤੇ ਕੀਵੀ ਵਰਗੇ  ਫੱਲ ਖਾਓ। ਇਹ ਵਿਟਾਮਿਨ ਸੀ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਖੱਟੇ ਫਲਾਂ ਦਾ ਸੇਵਨ

ਸਬਜ਼ੀਆਂ ਖਾਓ

ਸਰੀਰ ਦੀ ਇਮਿਊਨਿਟੀ ਵਧਾਉਣ ਲਈ, ਸ਼ਿਮਲਾ ਮਿਰਚ, ਆਲੂ, ਫੁੱਲ ਗੋਭੀ ਅਤੇ ਬ੍ਰੋਕਲੀ ਵਰਗੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।

ਸਫਾਈ ਦਾ ਧਿਆਨ

ਫਰੇਹਾ ਸ਼ਨੀਮ ਕਹਿੰਦੇ ਹਨ ਕਿ ਚੰਗੀ ਖੁਰਾਕ ਦੇ ਨਾਲ-ਨਾਲ ਬਦਲਦੇ ਮੌਸਮਾਂ ਦੌਰਾਨ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜ਼ਰੂਰੀ ਗੱਲ

ਮਾਹਿਰਾਂ ਦੇ ਮੁਤਾਬਕ, ਜੇਕਰ ਤੁਸੀਂ ਫਲ ਖਾ ਰਹੇ ਹੋ, ਤਾਂ ਉਨ੍ਹਾਂ ਨੂੰ ਕੱਟੇ ਬਿਨਾਂ ਖਾਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਸ ਨਾਲ ਪੌਸ਼ਟਿਕ ਵੈਲਿਊ ਘੱਟ ਸਕਦਾ ਹੈ।

ਘਰ ਵਿੱਚ ਮੱਛਰਾਂ ਦੇ ਆਉਣ ਤੋਂ ਹੋ ਪਰੇਸ਼ਾਨ? ਇਹ ਘਰੇਲੂ ਤਰੀਕੇ ਆਉਣਗੇ ਕੰਮ