7 Oct 2023
TV9 Punjabi
ਦੋਸਤੀ ਇੱਕ ਅਜਿਹਾ ਰਿਸ਼ਤਾ ਹੈ, ਜਿਸ ਵਿੱਚ ਹਰ ਇਨਸਾਨ ਆਪਣੀਆਂ ਭਾਵਨਾਵਾਂ ਨੂੰ ਖੁੱਲ ਕੇ ਪ੍ਰਗਟ ਕਰ ਸਕਦਾ ਹੈ, ਪਰ ਕਈ ਵਾਰ ਤੁਹਾਡੇ ਨਾਲ ਦੋਸਤੀ ਵਿੱਚ ਧੋਖਾ ਵੀ ਹੋ ਸਕਦਾ ਹੈ।
ਹਰ ਕਿਸੇ ਦੇ ਬਹੁੱਤ ਸਾਰੇ ਦੋਸਤ ਹੁੰਦੇ ਹਨ, ਪਰ ਉਨ੍ਹਾਂ ਵਿੱਚੋਂ ਇੱਕ ਸੱਚੇ ਦੋਸਤ ਦੀ ਪਹਿਚਾਣ ਕਰਨਾ ਜ਼ਰੂਰੀ ਹੈ। ਜੇਕਰ ਤੁਹਾਡੇ ਦੋਸਤ 'ਚ ਇਨ੍ਹਾਂ 'ਚੋਂ ਕੁਝ ਬੁਰੀਆਂ ਆਦਤਾਂ ਹਨ ਤਾਂ ਤੁਹਾਨੂੰ ਆਪਣੇ ਦੋਸਤ ਤੋਂ ਤੁਰੰਤ ਦੂਰੀ ਬਣਾ ਲੈਣੀ ਚਾਹੀਦੀ ਹੈ।
ਦੋਸਤ ਨਾਲ ਅਸੀਂ ਪੂਰੀ ਦਿਲ ਦੀ ਗੱਲ ਕਰ ਦਿੰਦੇ ਹਾਂ। ਜੇਕਰ ਤੁਹਾਡਾ ਦੋਸਤ ਤੁਹਾਡੀਆਂ ਨਿਜੀ ਗੱਲਾਂ ਖੁੱਦ ਤੱਕ ਨਹੀਂ ਰੱਖਦਾ ਹੈ ਤਾਂ ਦੋਸਤ ਤੋਂ ਦੂਰੀ ਬਣਾ ਲਵੋ।
ਚੰਗੇ ਅਤੇ ਮਾੜੇ ਦੋਸਤ ਦਾ ਮੁਸ਼ਕਿਲ ਟਾਈਮ 'ਚ ਹੀ ਪਤਾ ਲੱਗਦਾ ਹੈ। ਜਿਹੜਾ ਦੋਸਤ ਮਾੜੇ ਟਾਈਮ ਵਿੱਚ ਸਾਥ ਛੱਡ ਦਿੰਦਾ ਹੈ, ਉਸ ਤੋਂ ਦੂਰੀ ਬਣਾ ਲਵੋ।
ਜੇਕਰ ਤੁਹਾਡਾ ਦੋਸਤ ਤੁਹਾਡੇ ਨਾਲ ਕੋਈ ਵੀ ਗੱਲ ਖੁੱਲ ਕੇ ਨਹੀਂ ਕਰਦਾ ਹੈ ਅਤੇ ਝੂਠ ਬੋਲਦਾ ਹੈ ਤਾਂ ਤੁਹਾਨੂੰ ਉਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
ਸੰਗਤ ਦਾ ਅਸਰ ਇਨਸਾਨ 'ਤੇ ਪੈਂਦਾ ਹੈ। ਜੇਕਰ ਤੁਹਾਡਾ ਦੋਸਤ ਗਲਤ ਸੰਗਤ ਵਿੱਚ ਰਹਿੰਦਾ ਹੈ ਤਾਂ ਉਸ ਤੋਂ ਦੂਰੀ ਬਣਾਉਣ ਵਿੱਚ ਹੀ ਭਲਾਈ ਹੈ।
ਸੱਚਾ ਦੋਸਤ ਉਹ ਹੀ ਜੋ ਤੁਹਾਨੂੰ ਮਾੜੇ ਕੰਮਾ ਤੋਂ ਦੂਰ ਰਹਿਣ ਦੀ ਸਲਾਹ ਦੇਵੇ, ਜੇਕਰ ਤੁਹਾਡਾ ਦੋਸਤ ਮਾੜੇ ਕੰਮਾ ਵਿੱਚ ਵੀ ਹਾਂ 'ਚ ਹਾਂ ਮਿਲਾਉਂਦਾ ਹੈ ਤਾਂ ਸਮਝ ਜਾਓ ਕਿ ਉਹ ਤੁਹਾਡਾ ਸੱਚਾ ਦੋਸਤ ਨਹੀਂ ਹੈ।