7 Oct 2023
TV9 Punjabi
ਸਕਰਬ ਨਾਲ ਡੈਡ ਸਕਿਨ ਨਿਕਲ ਜਾਂਦੀ ਹੈ। ਇਸ ਦੇ ਨਾਲ ਪੋਰਸ ਦੀ ਗੰਦਗੀ ਵੀ ਸਾਫ ਹੁੰਦੀ ਹੈ, ਜਿਸ ਨਾਲ ਸਕਿਨ ਚਮਕਦਾਰ ਅਤੇ ਸਾਫ ਦਿਖਾਈ ਦੇਣ ਲੱਗ ਜਾਂਦੀ ਹੈ।
ਘਰ ਵਿੱਚ ਕੁਦਰਤੀ ਚੀਜਾਂ ਨਾਲ ਫੇਸ ਸਕਰਬ ਬਣਾਇਆ ਜਾਵੇ ਤਾਂ ਸਾਈਡਇਫੈਕਟ ਦਾ ਖਤਰਾ ਘੱਟ ਜਾਂਦਾ ਹੈ। ਆਓ ਜਾਣਦੇ ਹੈਂ ਕਿ ਸਕਿਨ ਦੇ ਹਿਸਾਬ ਨਾਲ ਸਕਰਬ ਕਿਵੇਂ ਬਣਾਈਏ?
ਇੱਕ ਚਮਚ ਦਹੀਂ, ਇੱਕ ਚਮਚ ਓਟਮੀਲ ਅਤੇ ਇੱਕ ਚਮਚ ਸ਼ਹਿਦ ਲੈ ਲਵੋ। ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਵੋ। ਇਸ ਤੋਂ ਬਾਅਦ ਪੇਸਟ ਨੂੰ ਚਿਹਰੇ ਤੇ ਉਂਗਲੀਆਂ ਨਾਲ ਮਸਾਜ ਕਰੋ।
Dry Skin ਦੇ ਲਈ ਇੱਕ ਚਮਚ ਗ੍ਰੀਨ ਟੀ ਦਾ ਪਾਣੀ, ਇੱਕ ਚਮਚ ਸ਼ਹਿਦ ਅਤੇ ਇੱਕ ਚਮਚ ਚੀਨੀ ਮਿਲਾ ਲਵੋ ਅਤੇ ਫਿਰ ਇਸ ਪੇਸਟ ਨਾਲ ਚਿਹਰੇ ਤੇ ਹਲਕੀ ਮਸਾਜ ਕਰੋ।
ਭਿਜੇ ਹੋਣ ਬਦਾਮਾਂ ਨੂੰ ਬਰੀਕ ਪੀਸ ਲਵੋ। ਇਸ ਨੂੰ ਸ਼ਹਿਦ ਵਿੱਚ ਮਿਲਾ ਕੇ ਸਕਰਬ ਤਿਆਰ ਕਰੋ। ਇਸ ਸਕਰਬ ਨਾਲ ਤੁਹਾਡੀ ਸਕਿਨ 'ਤੇ ਸਾਈਡਇਫੈਕਟ ਨਹੀਂ ਹੋਣਗੇ।
ਸਕਰਬ ਦਾਣੇਦਾਰ ਹੁੰਦਾ ਹੈ, ਇਸ ਲਈ ਸਕਰਬ ਲਗਾਉਣ ਸਮੇਂ ਆਪਣੀਆਂ ਉਂਗਲੀਆਂ ਦੇ ਪੋਰਸ ਦਾ ਇਸਤੇਮਾਲ ਕਰੋ ਅਤੇ ਜਿਆਦਾ ਦੇਰ ਤੱਕ ਜਾਂ ਪ੍ਰੈਸ਼ਰ ਨਾਲ ਚਿਹਰੇ ਨੂੰ ਨਾ ਰਗੜੋ।
ਹਫਤੇ ਵਿੱਚ ਸਿਰਫ਼ ਇੱਕ ਬਾਰ ਹੀ ਸਕਰਬ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਜਿਆਦਾ ਡੈਡ ਸਕਿਨ ਹੈ ਤਾਂ ਦੋ ਬਾਰ ਸਕਰਬ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।