9 Oct 2023
TV9 Punjabi
ਸਭ ਤੋਂ ਪਹਿਲਾ 2 ਚਮਚ ਚੌਲਾਂ ਦਾ ਆਟਾ, 2 ਚਮਚ ਚੀਨੀ ਇੱਕ ਬਰਤਨ 'ਚ ਲਓ। ਇਹ ਦੋਹਾਂ ਚੀਜ਼ਾਂ 'ਚ ਗਰਮ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਪੇਸਟ ਬਣਾ ਲਓ।
ਬਣਾਏ ਹੋਏ ਪੇਸਟ 'ਚ ਹਲਕਾ ਜਿਹਾ ਨਿੰਬੁ ਦਾ ਰਸ ਮਿਕਸ ਕਰ ਲਓ।
ਤਿਆਰ ਕੀਤੇ ਹੋਏ ਪੇਸਟ ਨੂੰ ਬਰੱਸ਼ ਨਾਲ ਚਿਹਰੇ 'ਤੇ ਲਗਾਓ ਅਤੇ ਪੇਸਟ ਨੂੰ ਚਿਹਰੇ 'ਤੇ ਸੁੱਕਣ ਦਿਓ।
ਚਿਹਰੇ 'ਤੇ ਜਦੋਂ ਪੇਸਟ ਸੁੱਕ ਜਾਵੇ ਤਾਂ ਇਸ ਤੋਂ ਬਾਅਦ ਹੱਥਾਂ ਨਾਲ ਚਿਹਰੇ ਨੂੰ ਸਕਰਬ ਕਰੋਂ ਅਤੇ ਹੋਲੀ-ਹੋਲੀ ਕਰਕੇ ਪੇਸਟ ਨੂੰ ਚਿਹਰੇ ਤੋਂ ਉਤਾਰ ਦਿਓ।
ਚਿਹਰੇ ਨੂੰ ਸਕਰਬ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਚਿਹਰਾ ਧੋ ਲਓ।
ਗਰਮ ਪਾਣੀ ਨਾਲ ਚਿਹਰਾ ਧੋਵੋ
ਇਸ ਪੇਸਟ ਨੂੰ ਹਫਤੇ 'ਚ ਦੋ-ਤਿੰਨ ਬਾਰ ਲਗਾਉਣ ਨਾਲ ਚਿਹਰੇ 'ਤੇ ਆ ਰਹੇ ਬਾਲਾਂ ਦੀ ਗਰੋਥ ਹੋਲੀ-ਹੋਲੀ ਘੱਟ ਹੋਵੇਗੀ ਅਤੇ ਤੁਹਾਡੀ ਸਕਿਨ ਵੀ ਚਮਕਦਾਰ ਹੋ ਜਾਵੇਗੀ।