ਬਦਲਦੇ ਮੌਸਮ ਵਿੱਚ ਸੁੱਕੀ ਖਾਂਸੀ ਤੋਂ ਇੰਝ ਪਾਓ ਛੁੱਟਕਾਰਾ

21 Oct 2023

TV9 Punjabi

ਬਦਲਦੇ ਮੌਸਮ ਵਿੱਚ ਅਕਸਰ ਵਾਇਰਲ ਇਨਫੈਕਸ਼ਨ ਅਤੇ ਸਰਦੀ-ਖਾਂਸੀ ਦੀ ਸਮੱਸਿਆ ਅਕਸਰ ਸਾਰਿਆਂ ਨੂੰ ਪਰੇਸ਼ਾਨ ਕਰਦੀ ਹੈ।

ਬਦਲਦੇ ਮੌਸਮ ਦੇ ਵਾਇਰਲ

ਖੁਸ਼ਕ ਹਵਾਵਾਂ ਕਾਰਨ ਖੁਸ਼ਕ ਖੰਘ ਦੀ ਸਮੱਸਿਆ ਆਮ ਹੈ। ਇਹ ਜ਼ੁਕਾਮ ਆਦਿ ਕਾਰਨ ਹੋ ਸਕਦੀ ਹੈ। ਕੁਝ ਘਰੇਲੂ ਨੁਸਖਿਆਂ ਨਾਲ ਇਸ ਤੋਂ ਰਾਹਤ ਮਿਲ ਸਕਦੀ ਹੈ।

ਸੁੱਕੀ ਖਾਂਸੀ

ਗਰਮ ਪਾਣੀ ਦੇ ਕੱਪ ਵਿੱਚ ਥੋੜਾ ਜਿਹਾ ਸ਼ਹਿਦ ਅਤੇ ਨਿੰਬੂ ਦੇ ਰਸ ਦੀ ਕੁਝ ਬੁੰਦਾਂ ਮਿਲਾਕੇ ਲੈਣ ਨਾਲ ਗਲੇ ਦੀ ਸਮੱਸਿਆ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ। 

ਸ਼ਹਿਦ ਅਤੇ ਗਰਮ ਪਾਣੀ

ਥੋੜੀ ਦੀ ਹਲਦੀ ਤਵੇ 'ਤੇ ਭੁੰਨ ਕੇ ਗੁਨਗੁਨੇ ਪਾਣੀ ਜ਼ਾਂ ਫਿਰ ਦੁੱਧ ਦੇ ਨਾਲ ਸੌਣ ਵੇਲੇ ਲਓ।

ਹਲਦੀ ਤੋਂ ਮਿਲੇਗਾ ਫਾਇਦਾ

ਅਦਰਕ ਦਾ ਛੋਟਾ ਟੁੱਕੜਾ ਲੈ ਕੇ ਹਲਕਾ ਕੁੱਟ ਲਓ ਅਤੇ ਵਿਚਕਾਰ ਚੁਟਕੀ ਨਮਕ ਪਾ ਕੇ ਦਾੜ੍ਹ ਦੇ ਹੇਠਾਂ ਦਬਾ ਕੇ ਚੂਸੋ। ਕੁਝ ਦੇਰ ਬਾਅਦ ਕੁਰਲੀ ਕਰੋ। 

ਅਦਰਕ ਅਤੇ ਨਮਕ

ਸੁੱਕੀ ਖੰਘ ਕਾਰਨ ਬੱਚੇ ਛਾਤੀ ਦੇ ਦਰਦ ਤੋਂ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ। ਸਰ੍ਹੋਂ ਦੇ ਤੇਲ ਵਿਚ ਲੋਂਗ ਅਤੇ ਲਸਣ ਦੀਆਂ ਕਲੀਆਂ ਨੂੰ ਭੁੰਨ ਲਓ, ਛਾਨਣ ਤੋਂ ਬਾਅਦ ਇਸ ਤੇਲ ਨੂੰ ਬੱਚਿਆਂ ਦੀ ਛਾਤੀ 'ਤੇ ਲਗਾਓ।

ਲੌਂਗ ਅਤੇ ਲਸਣ

ਗਲੇ ਦੀ ਖਰਾਸ਼ ਅਤੇ ਦਰਦ ਤੋਂ ਰਾਹਤ ਦੇ ਲਈ ਗੁਨਗੁਨੇ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨ ਨਾਲ ਕਾਫੀ ਫਾਇਦੇ ਮਿਲਦੇ ਹਨ। 

ਨਮਕ ਦੇ ਪਾਣੀ ਨਾਲ ਗਰਾਰੇ

ਜਵਾਨ ਅਤੇ ਹੈਲਦੀ ਰਹਿਣ ਲਈ ਇਹ ਡ੍ਰਾਈ ਫਰੂਟਸ ਖਾਓ