1 Oct 2023
TV9 Punjabi
ਇਸ ਦੇ ਲਈ ਇਕ ਚੱਮਚ ਜੀਰੇ ਨੂੰ ਪਾਣੀ 'ਚ ਉਬਾਲੋ ਅਤੇ ਕੁਝ ਦੇਰ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਸ ਪਾਣੀ ਨੂੰ ਪੀਓ।
ਤੁਸੀਂ ਸੌਂਫ ਵਾਲਾ ਪਾਣੀ ਪੀ ਸਕਦੇ ਹੋ। ਸੌਂਫ ਦੇ ਬੀਜਾਂ ਨੂੰ ਪਾਣੀ ਵਿੱਚ ਕੁਝ ਦੇਰ ਲਈ ਉਬਾਲੋ। ਇਸ ਨੂੰ ਥੋੜ੍ਹਾ ਠੰਡਾ ਹੋਣ ਦਿਓ ਅਤੇ ਫਿਰ ਪੀਓ।
ਤੁਸੀਂ ਅਦਰਕ ਦਾ ਪਾਣੀ ਵੀ ਪੀ ਸਕਦੇ ਹੋ। ਇਸ ਦੇ ਲਈ ਅਦਰਕ ਨੂੰ ਪਾਣੀ 'ਚ ਉਬਾਲ ਲਓ। ਖਾਣਾ ਖਾਣ ਤੋਂ ਬਾਅਦ ਇਸ ਪਾਣੀ ਨੂੰ ਪੀਓ।
2 ਤੋਂ 4 ਲੌਂਗ ਨੂੰ ਮੂੰਹ ਵਿੱਚ ਰੱਖੋ।10 ਮਿੰਟ ਬਾਅਦ ਇਨ੍ਹਾਂ ਨੂੰ ਖਾਓ। ਇਹ ਐਸੀਡਿਟੀ ਤੋਂ ਵੀ ਜਲਦੀ ਰਾਹਤ ਦਿੰਦੇ ਹਨ।
ਦੁੱਧ ਨੂੰ ਉਬਾਲ ਕੇ ਠੰਡਾ ਕਰੋ। ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਤਾਂ ਇਸ 'ਚ ਇਕ ਚੱਮਚ ਗੁਲਾਬ ਦਾ ਸਿਰਪ ਮਿਲਾ ਲਓ। ਇਸ ਤੋਂ ਬਾਅਦ ਇਸ ਨੂੰ ਪੀਓ।
ਲੱਸੀ ਵੀ ਸਿਹਤ ਲਈ ਬਹੁਤ ਵਧੀਆ ਹੈ। ਇਸ ਵਿਚ ਥੋੜਾ ਪੀਸਿਆ ਹੋਇਆ ਖੀਰਾ ਮਿਲਾਓ। ਨਮਕ ਅਤੇ ਜੀਰਾ ਪਾਊਡਰ ਮਿਲਾ ਕੇ ਇਸ ਨੂੰ ਪੀਓ।
ਤੁਸੀਂ ਕੇਲੇ ਨੂੰ ਚੀਨੀ ਦੇ ਨਾਲ ਮਿਲਾ ਕੇ ਖਾ ਸਕਦੇ ਹੋ। ਪੋਟਾਸ਼ੀਅਮ ਨਾਲ ਭਰਪੂਰ ਕੇਲਾ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।