ਲਸਣ ਤੁਹਾਨੂੰ ਭਾਰ ਘਟਾਉਣ ਅਤੇ ਬਿਮਾਰੀਆਂ ਤੋਂ ਬਚਾਏਗਾ

26 Sep 2023

TV9 Punjabi

ਲਸਣ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਸਬਜ਼ੀ ਬਣਾਉਣ 'ਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।

ਸਿਹਤ ਲਈ ਲਸਣ

Credits: FreePik/Pixabay

ਲਸਣ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਫਾਈਬਰ, ਵਿਟਾਮਿਨ ਬੀ6, ਵਿਟਾਮਿਨ ਸੀ ਵਰਗੇ ਪੋਸ਼ਕ ਤੱਤ ਹੁੰਦੇ ਹਨ।

 ਪੋਸ਼ਣ ਨਾਲ ਭਰਪੂਰ

ਲਸਣ ਦੀਆਂ ਦੋ ਕੱਲੀਆਂ ਨੂੰ ਪੀਸ ਕੇ ਰੋਜ਼ਾਨਾ ਸਵੇਰੇ ਇਕ ਗਲਾਸ ਪਾਣੀ ਦੇ ਨਾਲ ਲੈਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ।

ਕੋਲੇਸਟ੍ਰੋਲ ਨੂੰ ਘਟਾਓ

ਸਵੇਰੇ ਲਸਣ ਖਾਣਾ ਸ਼ੂਗਰ ਵਿਚ ਵੀ ਲਾਭਕਾਰੀ ਹੁੰਦਾ ਹੈ।

ਡਾਇਬਟੀਜ਼ 

ਜੇਕਰ ਸਵੇਰੇ ਲਸਣ ਖਾਧਾ ਜਾਵੇ ਤਾਂ ਇਹ ਤੁਹਾਡੇ ਢਿੱਡ 'ਤੇ ਜਮਾਂ ਹੋਈ ਚਰਬੀ ਨੂੰ ਜਲਾਉਣ 'ਚ ਬਹੁਤ ਮਦਦਗਾਰ ਹੁੰਦਾ ਹੈ।

ਪੇਟ ਦੀ ਚਰਬੀ ਨੂੰ ਘਟਾਓ

ਜੇਕਰ ਰੋਜ਼ਾਨਾ ਸਵੇਰੇ ਲਸਣ ਦਾ ਸੇਵਨ ਕੀਤਾ ਜਾਵੇ ਤਾਂ ਜ਼ੁਕਾਮ ਅਤੇ ਵਾਇਰਲ ਇਨਫੈਕਸ਼ਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਮੌਸਮੀ ਬਿਮਾਰੀਆਂ ਦੂਰ ਰਹਿਣਗੀਆਂ

ਲਸਣ ਖਾਣ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ ਅਤੇ ਇਹ ਤੁਹਾਨੂੰ ਬਦਹਜ਼ਮੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ।

ਪਾਚਨ ਕਿਰਿਆ ਮਜ਼ਬੂਤ ​​ਹੁੰਦੀ ਹੈ

ਏਸੀਡੀਟੀ ਹੋਣ 'ਤੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ