17-09- 2025
TV9 Punjabi
Author: Yashika Jethi
ਨਿੰਮ ਦਾ ਰੁੱਖ (Azadirachta indica) ਬਹੁਤ ਸਾਰੀਆਂ ਥਾਵਾਂ 'ਤੇ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਇਹ ਔਸ਼ਧੀ ਗੁਣਾਂ ਦਾ ਖਜ਼ਾਨਾ ਹੈ ਅਤੇ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ ।
ਨਿੰਮ ਫੋੜੇ-ਫੁੰਸੀ ਯਾਨੀ ਪਿੰਪਲਸ ਤੋਂ ਰਾਹਤ ਦਿਵਾਉਣ ਤੋਂ ਲੈ ਕੇ ਫੰਗਲ ਇਨਫੈਕਸ਼ਨ ਅਤੇ ਕੀੜਿਆਂ-ਮਕੌੜਿਆਂ ਤੋਂ ਬਚਾਅ ਤੱਕ ਹਰ ਚੀਜ਼ ਵਿੱਚ ਮਦਦਗਾਰ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ । ਆਓ ਜਾਣਦੇ ਹਾਂ ਇਸਦੀ ਵਰਤੋਂ ਕਿਵੇਂ ਕਰਨੀ ਹੈ।
ਨਿੰਮ ਦੇ ਪੱਤਿਆਂ ਨੂੰ ਮੁਲਤਾਨੀ ਮਿੱਟੀ ਜਾਂ ਚੰਦਨ ਦੇ ਪਾਊਡਰ ਵਿੱਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਵੀ ਪਿੰਪਲਸ ਦੂਰ ਹੋ ਸਕਦੇ ਹਨ। ਨਿੰਮ ਦਾਦੀ - ਨਾਨੀ ਦੇ ਸਮੇਂ ਤੋਂ ਹੀ ਪਿੰਪਲਸ ਦੂਰ ਕਰਨ ਲਈ ਸਾਡੀ ਸਕਿਨ ਕੇਅਰ ਦੀ ਰੁਟੀਨ ਦਾ ਹਿੱਸਾ ਰਿਹਾ ਹੈ।
ਨਿੰਮ ਦੀਆਂ ਪੱਤੀਆਂ ਦਾ ਪੇਸਟ ਸਿਰ 'ਤੇ ਲਗਾਉਣ ਨਾਲ ਬੈਕਟੀਰੀਆ ਦੀ ਲਾਗ ਘੱਟ ਕਰਨ ਵਿੱਚ ਮੰਦਦ ਮਿਲਦੀ ਹੈ, ਜਿਸ ਨਾਲ ਡੈਂਡਰਫ ਘੱਟ ਹੁੰਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਸਿਰ 'ਤੇ ਬਹੁਤ ਜ਼ਿਆਦਾ ਖੁਜਲੀ ਹੁੰਦੀ ਹੈ, ਤਾਂ ਨਿੰਮ ਦੀਆਂ ਪੱਤੀਆਂ ਨੂੰ ਉਬਾਲੋ, ਉਨ੍ਹਾਂ ਨੂੰ ਠੰਡਾ ਕਰੋ ਅਤੇ ਆਪਣੇ ਵਾਲਾਂ ਨੂੰ ਪਾਣੀ ਨਾਲ ਧੋਲੋ ।
ਨਿੰਮ ਤੁਹਾਡੇ ਦੰਦਾਂ ਨੂੰ ਵੀ ਚਮਕਾ ਸਕਦੀ ਹੈ ਅਤੇ ਮੁੰਹ ਦੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਇਸਦੀ ਲੱਕੜ ਨਾਲ ਦਾਤਣ ਕਰਨਾ ਚਾਹੀਦਾ ਹੈ ਇਸਦੇ ਨਾਲ ਦੰਦ ਮਜਬੂਤ ਰਹਿੰਦੇ ਹਨ।
ਨਿੰਮ ਦੀਆਂ ਸੁੱਕੀਆਂ ਪੱਤੀਆਂ ਦਾ ਧੂੰਆਂ ਮੱਛਰਾਂ ਅਤੇ ਕੀੜਿਆਂ-ਮਕੌੜਿਆਂ ਨੂੰ ਦੂਰ ਕਰਦਾ ਹੈ, ਜਦੋਂ ਕਿ ਸੁੱਕੇ ਪੱਤਿਆਂ ਨੂੰ ਅਲਮਾਰੀ ਵਿੱਚ ਰੱਖਣ ਨਾਲ ਕਪੜਿਆਂ ਵਿੱਚ ਆਉਣ ਵਾਲੀ ਬਦਬੂਦਾਰ ਨਮੀ ਦੇ ਨਾਲ ਆਉਣ ਵਾਲੇ ਕੀੜਿਆਂ ਦਾ ਖਦਸ਼ਾ ਵੀ ਘੱਟ ਹੋ ਜਾਂਦਾ ਹੈ।