17-10- 2025
TV9 Punjabi
Author: Yashika Jethi
ਫ਼ੇਸ੍ਟਿਵ ਸੀਜਨ ਸ਼ੁਰੂ ਹੋ ਗਿਆ ਹੈ। ਦੀਵਾਲੀ ਹੋਵੇ ਜਾਂ ਭਾਈ ਦੂਜ, ਹਰ ਤਿਉਹਾਰ ਮਠਿਆਈਆਂ ਤੋਂ ਬਿਨਾਂ ਅਧੂਰਾ ਹੈ। ਇਨ੍ਹਾਂ ਤਿਉਹਾਰਾਂ ਦੇ ਮੌਕਿਆਂ ਤੇ ਬਾਜ਼ਾਰ ਵਿੱਚ ਮਠਿਆਈਆਂ ਦੀ ਬਹੁਤ ਦੇਖਣ ਨੂੰ ਮਿਲਦੀ ਹੈ ।
ਅੱਜਕੱਲ੍ਹ,ਬਹੁਤ ਸਾਰੇ ਲੋਕ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਘਰ ਵਿੱਚ ਮਠਿਆਈਆਂ ਬਣਾ ਰਹੇ ਹਨ। ਆਓ ਤੁਹਾਨੂੰ 5 ਮਸ਼ਹੂਰ ਮਠਿਆਈਆਂ ਬਾਰੇ ਦੱਸਦੇ ਹਾਂ ਜੋ ਘਰ ਵਿੱਚ ਆਸਾਨੀ ਨਾਲ ਬਣਾਈਆਂ ਜਾ ਸਕਦੀਆਂ ਹਨ।
ਗੁਲਾਬ ਜਾਮੁਨ ਸਭ ਤੋਂ ਮਸ਼ਹੂਰ ਮਿਠਾਈਆਂ ਵਿੱਚੋਂ ਇੱਕ ਹੈ। ਇਸਨੂੰ ਬਣਾਉਣ ਲਈ, ਆਟਾ, ਖੰਡ ਅਤੇ ਖੋਆ ਨੂੰ ਮਿਲਾ ਕੇ ਗੇਂਦਾਂ ਬਣਾਓ। ਫਿਰ ਉਨ੍ਹਾਂ ਨੂੰ ਖੰਡ ਦੇ ਸ਼ਰਬਤ ਵਿੱਚ ਡੁਬੋ ਦਿਓ।
ਕਾਜੂ ਕਤਲੀ ਬਣਾਉਣਾ ਵੀ ਕਾਫ਼ੀ ਆਸਾਨ ਹੈ। ਕਾਜੂਆਂ ਨੂੰ ਪੀਸ ਲਓ ਅਤੇ ਘਿਓ ਅਤੇ ਚੀਨੀ ਦੇ ਸ਼ਰਬਤ ਨਾਲ ਚੰਗੀ ਤਰ੍ਹਾਂ ਪਕਾਓ। ਉਨ੍ਹਾਂ ਨੂੰ ਪਲੇਟ ਵਿੱਚ ਪਾ ਕੇ ਫ੍ਰੀਜ਼ ਕਰੋ ਅਤੇ ਬਰਫ਼ੀ ਦੇ ਆਕਾਰ ਵਿੱਚ ਕੱਟੋ।
ਸੋਨ ਪਾਪੜੀ ਦੀਵਾਲੀ ਦੌਰਾਨ ਖਾਧੀ ਜਾਣ ਵਾਲੀ ਮਸ਼ਹੂਰ ਮਿੱਠਾਈ ਹੈ। ਇਸ ਨੂੰ ਬਣਾਉਣ ਲਈ ਬੇਸਨ ਅਤੇ ਖੰਡ ਦੀ ਲੋੜ ਹੁੰਦੀ ਹੈ। ਹਰ ਕੋਈ ਇਸਦਾ ਸੁਆਦ ਪਸੰਦ ਕਰੇਗਾ।
ਪ੍ਰਸ਼ਾਦ ਦੇ ਤੋਰ ਤੇ ਬੂੰਦੀ ਦੇ ਲੱਡੂ ਕਾਫੀ ਪਸੰਦ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਬੂੰਦੀ ਨੂੰ ਬੇਸਨ ਦੇ ਘੋਲ ਵਿੱਚ ਮਿਲਾਓ ਅਤੇ ਘਿਓ ਲਾ ਕੇ ਉਨ੍ਹਾਂ ਨੂੰ ਲੱਡੂਆਂ ਦਾ ਆਕਾਰ ਦਿਓ ।
ਅ
ਚਿੱਟੇ ਰਸਗੁੱਲੇ ਵੀ ਕਾਫ਼ੀ ਮਸ਼ਹੂਰ ਹਨ। ਇਨ੍ਹਾਂ ਨੂੰ ਬਣਾਉਣ ਲਈ, ਦੁੱਧ ਫਾੜ ਕੇ ਅਤੇ ਉਨ੍ਹਾਂ ਨੂੰ ਗੋਲੇ ਬਣਾਓ। ਫਿਰ ਉਨ੍ਹਾਂ ਨੂੰ ਚਾਸ਼ਨੀ ਦੇ ਵਿੱਚ ਡੁਬੋ ਦਿਓ।