ਵਜ਼ਨ ਜਲਦੀ ਘਟਾਉਣ ਦੇ ਚੱਕਰ ‘ਚ ਲੋਕ ਕਰਦੇ ਹਨ ਇਹ 10 ਗਲਤੀਆਂ

22-10- 2025

TV9 Punjabi

Author: Yashika.Jethi

ਵਜ਼ਨ ਘਟਾਉਣ ਵਿੱਚ ਗਲਤੀਆਂ

ਵਜ਼ਨ ਵਧਣਾ ਸਰੀਰ ਲਈ ਵੱਡਾ ਖਤਰਾ ਹੈ। ਇਸਨੂੰ ਘਟਾਉਣ ਲਈ ਮਿਹਨਤ ਤੇ ਸਬਰ ਦੀ ਲੋੜ ਹੁੰਦੀ ਹੈ, ਪਰ ਕਈ ਲੋਕ ਜਲਦੀ ਵਜ਼ਨ ਘਟਾਉਣ ਦੇ ਚੱਕਰ ਵਿੱਚ ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਹਨ । ਜਿਨ੍ਹਾਂ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੁੰਦਾ ਹੈ।

ਬਹੁਤ ਘੱਟ ਖਾਣਾ

ਲੋਕਾਂ ਵਿੱਚ ਇਹ ਸਭ ਤੋਂ ਵੱਡਾ ਭਰਮ ਹੈ ਕਿ ਘੱਟ ਖਾਣ ਜਾਂ ਮੀਲ ਸਕਿੱਪ ਕਰਨ ਨਾਲ ਵਜ਼ਨ ਜਲਦੀ ਘਟਦਾ ਹੈ। ਜਦਕਿ ਹਕੀਕਤ ‘ਚ ਇਸ ਨਾਲ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਤੇ ਵਜ਼ਨ ਘਟਣ ਦੀ ਬਜਾਏ ਉਲਟ ਵੱਧ ਸਕਦਾ ਹੈ।

ਫੈਟ ਨਾ ਲੈਣਾ

ਕਈ ਲੋਕ ਸੋਚਦੇ ਹਨ ਕਿ ਫੈਟ ਜਾਂ ਕਾਰਬੋਹਾਈਡਰੇਟ ਖਾਣ ਨਾਲ ਵਜ਼ਨ ਨਹੀਂ ਘਟਦਾ, ਪਰ ਇਹ ਗਲਤ ਹੈ। ਇਹਨਾਂ ਨੂੰ ਪੂਰੀ ਤਰ੍ਹਾਂ ਛੱਡਣ ਨਾਲ ਸਰੀਰ ਦੀ ਊਰਜਾ ਘਟ ਜਾਂਦੀ ਹੈ ਅਤੇ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ।

ਜੂਸ ਅਤੇ ਡਾਇਟ ਡ੍ਰਿੰਕਸ ਪੀਣਾ

ਅੱਜਕੱਲ੍ਹ ਬਹੁਤ ਲੋਕ ਵੀਡੀਓ ਦੇਖਕੇ ਸਿਰਫ਼ ਸਮੂਦੀ, ਜੂਸ ਜਾਂ ਡਾਇਟ ਡ੍ਰਿੰਕਸ ਪੀਣ ਲੱਗ ਪੈਂਦੇ ਹਨ। ਇਨ੍ਹਾਂ ਵਿੱਚ ਆਰਟੀਫ਼ੀਸ਼ਲ ਕਲਰ ਅਤੇ ਸ਼ੂਗਰ ਹੁੰਦੀ ਹੈ ਜੋ ਵਜ਼ਨ ਘਟਾਉਣ ਦੀ ਬਜਾਏ ਉਸਨੂੰ ਵਧਾ ਸਕਦੀ ਹੈ।

ਪੂਰੀ ਨੀਂਦ ਨਾ ਲੈਣਾ

ਜੇਕਰ ਤੁਸੀਂ ਰੋਜ਼ਾਨਾ ਪੂਰੀ ਨੀਂਦ ਨਹੀਂ ਲੈਂਦੇ, ਤਾਂ ਸਰੀਰ ਦੇ ਹਾਰਮੋਨ ਬੈਲੈਂਸ ‘ਚ ਗੜਬੜ ਆ ਜਾਂਦੀ ਹੈ। ਇਸ ਨਾਲ ਭੁੱਖ ਵੱਧਦੀ ਹੈ ਅਤੇ ਵਜ਼ਨ ਘਟਾਉਣ ‘ਚ ਮੁਸ਼ਕਲ ਆਉਂਦੀ ਹੈ। ਇਹ ਵਜ਼ਨ ਘਟਾਉਣ ਦੇ ਚੱਕਰ ਦੀ ਆਮ ਗਲਤੀ ਹੈ।

ਜ਼ਰੂਰਤ ਤੋਂ ਵੱਧ ਐਕਸਰਸਾਈਜ਼ ਕਰਨਾ

ਇਹ ਭਰਮ ਹੈ ਕਿ ਜ਼ਿਆਦਾ ਵਰਕਆਉਟ ਨਾਲ ਵੱਧ ਪਸੀਨਾ ਆਉਂਦਾ ਹੈ ਤਾਂ ਫੈਟ ਵੀ ਘਟਦਾ ਹੈ। ਪਰ ਹਕੀਕਤ ਵਿੱਚ ਓਵਰ ਐਕਸਰਸਾਈਜ਼ ਨਾਲ ਸਰੀਰ ਥੱਕ ਜਾਂਦਾ ਹੈ ਅਤੇ ਸੱਟ ਲੱਗਣ ਦਾ ਖਤਰਾ ਵੀ ਰਹਿੰਦਾ ਹੈ।

ਜਲਦੀ ਅਸਰ ਚਾਹੁਣਾ – ਵੱਡੀ ਗਲਤੀ

ਕਈ ਲੋਕ ਜਲਦੀ ਵਜ਼ਨ ਘਟਾਉਣ ਦੇ ਚੱਕਰ ਵਿੱਚ ਸਰੀਰ ‘ਤੇ ਦਬਾਅ ਪਾਉਂਦੇ ਹਨ। ਜੇ ਨਤੀਜਾ ਜਲਦੀ ਨਾ ਮਿਲੇ ਤਾਂ ਉਹ ਕੁਝ ਹਫ਼ਤਿਆਂ ਵਿੱਚ ਹਾਰ ਮੰਨ ਲੈਂਦੇ ਹਨ। ਇਸ ਤਰ੍ਹਾਂ ਸਰੀਰ ਨੂੰ ਦੁੱਗਣਾ ਨੁਕਸਾਨ ਹੁੰਦਾ ਹੈ। ਵਜ਼ਨ ਨੂੰ ਹੌਲੀ-ਹੌਲੀ ਤੇ ਸਥਿਰ ਤਰੀਕੇ ਨਾਲ ਘਟਾਉਣਾ ਹੀ ਸਭ ਤੋਂ ਵਧੀਆ ਵਿਕਲਪ ਹੈ।

ਦੀਵਾਲੀ ‘ਤੇ ਓਵਰਈਟਿੰਗ ਨਾਲ ਪਚਣ ਦੀ ਸਮੱਸਿਆ ਕਿਵੇਂ ਵਧਦੀ ਹੈ ਤੇ ਕੀ ਕਰਨਾ ਚਾਹੀਦਾ ਹੈ?