01-10- 2025
TV9 Punjabi
Author: Sandeep Singh
ਵਿਟਾਮਿਨ ਬੀ 12 ਸਾਡੇ ਸਰੀਰ ਲਈ ਬਹੁਤ ਜਰੂਰੀ ਹੈ। ਇਹ ਸਰੀਰ ਦੇ ਬੱਲਡ ਸੈੱਲਸ ਨੂੰ ਬਣਾਈ ਰੱਖਣ ਵਿੱਚ ਕਾਫੀ ਮਦਦ ਕਰਦਾ ਹੈ। ਇਸਦੀ ਕਮੀ ਕਈ ਨਾਲ ਸ਼ਰੀਰ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਵਿਟਾਮਿਨ ਬੀ12 ਦੀ ਕਮੀ ਆਮ ਸਮੱਸਿਆ ਬਣ ਗਈ ਹੈ। ਇਸਦੀ ਕਮੀ ਨਾਲ ਥਕਾਵਟ, ਸਾਹ ਚੜ੍ਹਨਾ, ਚੱਕਰ ਆਉਣਾ ਅਤੇ ਸਕਿਨ ਦਾ ਪੀਲਾ ਹੋਣਾ ਵਰਗੀ ਸਮੱਸਿਆ ਪੈਦਾ ਹੋ ਜਾਂਦੀਆਂ ਹਨ ।
ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਨ ਲਈ ਬਾਜ਼ਾਰ ਵਿੱਚ ਬਹੁਤ ਸਾਰੇ ਸਪਲੀਮੈਂਟ ਮੌਜੂਦ ਹਨ। ਇਸ ਤੋਂ ਇਲਾਵਾ ਵਿਟਾਮਿਨ ਬੀ12 ਮਾਸਾਹਾਰੀ ਭੋਜਨ ਵਿੱਚ ਵੀ ਪਾਇਆ ਜਾਂਦਾ ਹੈ। ਪਰ ਅਸੀਂ ਤੁਹਾਨੂੰ ਸ਼ਾਕਾਹਾਰੀ ਚੀਜਾਂ ਦੇ ਆਪਸ਼ਨ ਦੱਸ ਰਹੇ ਹਾਂ
ਆਯੁਰਵੇਦ ਮਾਹਿਰ ਕਿਰਨ ਗੁਪਤਾ ਦੱਸਦੇ ਹਨ ਕਿ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ, ਕੁਝ ਹੋਰ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਖੁਰਾਕ ਵਿੱਚ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਸ਼ਾਮਲ ਕਰ ਸਕਦੇ ਹੋ।
ਮਾਹਿਰਾਂ ਦਾ ਸੁਝਾਅ ਹੈ ਕਿ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਭਿੱਜੇ ਹੋਏ ਸਪਾਉਟ ਖਾਣੇ ਚਾਹੀਦੇ ਹਨ । ਇਬ ਬੀ12 ਲਈ ਬਹੁਤ ਚੰਗਾ ਸੋਰਸ ਹਨ।
ਵਿਟਾਮਿਨ ਬੀ12 ਡੇਅਰੀ ਪ੍ਰੋਡਕਟਸ ਵਿੱਚ ਵੀ ਪਾਇਆ ਜਾਂਦਾ ਹੈ। ਕਿਰਨ ਗੁਪਤਾ ਦੇ ਅਨੁਸਾਰ, ਅਸੀਂ ਦਹੀ-ਚਾਵਲ ਦਾ ਵੀ ਸੇਵਨ ਕਰ ਸਕਦੇ ਹਾਂ। ਦਹੀ ਵਿੱਚ ਵਿਟਾਮਿਨ ਬੀ12 ਹੁੰਦਾ ਹੈ।
ਕੁਝ ਫਲ ਅਤੇ ਸਬਜ਼ੀਆਂ ਵੀ ਹਨ ਜਿਨ੍ਹਾਂ ਵਿੱਚ ਵਿਟਾਮਿਨ ਬੀ12 ਹੁੰਦਾ ਹੈ, ਜਿਵੇਂ ਕਿ ਬ੍ਰੋਕਲੀ, ਪਾਲਕ, ਚੁਕੰਦਰ, ਸੰਤਰਾ ਅਤੇ ਐਵੋਕਾਡੋ। ਇਨ੍ਹਾਂ ਨੂੰ ਆਪਣੀ ਡੇਲੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ