ਬਾਦਸ਼ਾਹ ਨੇ ਖਰੀਦੀ ₹12.45 ਕਰੋੜ ਦੀ ਕਾਰ, ਫੀਚਰ ਜਾਣ ਹੋ ਜਾਵੋਗੇ ਹੈਰਾਨ 

01-10- 2025

TV9 Punjabi

Author: Sandeep Singh

ਰੈਪਰ ਅਤੇ ਗਾਇਕ ਬਾਦਸ਼ਾਹ ਨੇ ਆਪਣੀ ਲਗਜ਼ਰੀ ਕਾਰਾਂ ਦੇ ਕਲੈਕਸ਼ਨ ਵਿੱਚ ਇੱਕ ਹੋਰ ਸ਼ਾਨਦਾਰ ਗੱਡੀ ਜੋੜ ਲਈ ਹੈ। ਉਨ੍ਹਾਂ ਨੇ ROLLS-ROYCE CULLINAN SERIES II ਖਰੀਦੀ ਹੈ। ਜਿਸਦੀ ਔਨਰੋਡ ਕੀਮਤ ਲਗਭਗ ₹12.45 ਕਰੋੜ ਹੈ ।

ਸੋਸ਼ਲ ਮੀਡੀਆ

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤਾ ਅਤੇ ਇਸਦਾ ਕੈਪਸ਼ਨ ਦਿੱਤਾ "Zenਵਾਲੇ ਮੁੰਡੇ।" ਇਹ ਜਿਕਰ ਉਨ੍ਹਾਂ ਦੀ ਪਹਿਲੀ ਕਾਰ Maruti zen ਨਾਲ ਜੁੜਿਆ ਹੈ, ਜੋ ਉਨ੍ਹਾਂ ਨੇ Music Industry ਵਿੱਚ ਆਪਣੀ ਸਫਲਤਾ ਤੋਂ ਬਾਅਦ ਖਰੀਦੀ ਸੀ।

Rolls-Royce ਕਾਰਾਂ ਆਪਣੀ ਲਗਜ਼ਰੀ, ਪਾਵਰਫੁਲ ਪਰਫਾਰਮੈਂਸ ਅਤੇ ਹੈਂਡਮੇਡ ਕਾਰੀਗਰੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ । ਬਾਦਸ਼ਾਹ ਦੀ ਕਾਰ ਵਿੱਚ ਖੂਬੀ ਦੀ ਗੱਲ ਕਰੋ ਤਾਂ 6.75-ਲੀਟਰ ਟਵਿਨ-ਟਰਬੋ V12 ਇੰਜਣ ਲੱਗਿਆ ਹੋਇਆ ਹੈ। 

ਪਾਵਰਫੁਲ ਇੰਜਣ

ਕਾਰ ਦਾ ਇੰਜਣ 563 bhp ਅਤੇ 850 Nm ਟਾਰਕ ਜਨਰੇਟ ਕਰਦਾ ਹੈ। ਇਹ ਪਾਵਰ  ਆਮ ਪੈਟਰੋਲ SUV ਨਾਲੋਂ ਤਿੰਨ ਤੋਂ ਚਾਰ ਗੁਣਾ ਹੈ। Rolls-Royce ਦੀ SUV ਦਾ ਨਾਮ ਦੁਨੀਆ ਦੇ ਸਭ ਤੋਂ ਵੱਡੇ ਹੀਰੇ, ਕਲੀਨਨ ਦੇ ਨਾਮ 'ਤੇ ਰੱਖਿਆ ਗਿਆ ਹੈ।

ਤਾਕਤਵਰ ਕਾਰ

ਇਹ ਬਾਦਸ਼ਾਹ ਦੀ ਦੂਜੀ ਰੋਲਸ-ਰਾਇਸ ਹੈ। ਉਨ੍ਹਾਂ ਕੋਲ ਪਹਿਲਾਂ ਹੀ ਇੱਕ Rolls-Royce wraith ਸੀ। ਉਨ੍ਹਾਂ ਦੇ ਗੈਰੇਜ ਵਿੱਚ ਪਹਿਲਾਂ ਹੀ ਕਈ Lamborghini  ਅਤੇ Porsh ਵਰਗੀਆਂ ਹਾਈ ਐਂਡ ਗੱਡੀਆਂ ਸ਼ਾਮਲ ਹਨ।

ਬਾਦਸ਼ਾਹ ਦੀ ਦੂਜੀ ਰੋਲਸ ਰਾਇਸ

Rolls-Royce ਕਾਰਾਂ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸਦੀ ਹਰ ਕਾਰ ਦਾ ਇੰਟੀਰਿਅਰ ਹੱਥ ਨਾਲ ਤਿਆਰ ਕੀਤਾ ਜਾਂਦਾ ਹੈ, ਇਸ ਵਿੱਚ ਪ੍ਰੀਮੀਅਮ ਲੈਦਰ, ਲੱਕੜ ਅਤੇ ਕਸਟਮ ਡਿਜ਼ਾਈਨ ਦਾ ਇਸਤੇਮਾਲ ਹੁੰਦਾ ਹੈ।

ਕਾਰ ਦੀਆਂ ਖੂਬੀਆਂ

ਜ਼ਿਆਦਾਤਰ Rolls-Royce 'ਚ V12 ਟਵਿਨ-ਟਰਬੋ ਇੰਜਣ ਹੁੰਦਾ ਹੈ ,ਜੋ ਜਬਰਦਸਤ ਪਾਵਰ ਤੇ ਸਮੂਥ ਡਰਾਈਵਿੰਗ ਦਿੰਦਾ ਹੈ। ਇਨ੍ਹਾਂ ਕਾਰਾਂ ਦੀ ਖਾਸਿਅਤ ਇਹ ਹੈ ਕਿ ਡਰਾਈਵਿੰਗ ਕਰਦੇ ਸਮੇਂ ਬਹੁਤ ਹੀ ਸ਼ਾਂਤ ਰਹਿੰਦੀਆਂ ਹਨ, ਇਸੇ ਕਰਕੇ ਇਹਨਾਂ ਨੂੰ “Magic Carpet Ride” ਵੀ ਕਿਹਾ ਜਾਂਦਾ ਹੈ।

Smooth Driving

ਖਰੀਦਦਾਰ ਆਪਣੀ ਪਸੰਦ ਅਨੁਸਾਰ ਕਾਰ ਦਾ ਰੰਗ, Interior, Premium Seating ਤੇ ਫੀਚਰਸ ਚੁਣ ਸਕਦੇ ਹਨ। ਹਰੇਕ ਕਾਰ ਦੇ ਬੋਨਟ 'ਤੇ “Spirit of Ecstasy” ਨਾਂ ਦੀ ਖੂਬਸੂਰਤ ਸਿਲਵਰ ਫਿਗਰਲੱਗੀ ਹੁੰਦੀ ਹੈ, ਜੋ ਇਸਦੀ ਸ਼ਾਨ ਹੈ।

ਕਸਟਮਾਈਜ ਕਾਰ

ਕੀ ਡੈਂਡਰਫ ਕਾਰਨ ਵਾਲ ਝੜਦੇ ਹਨ?