26-09- 2025
TV9 Punjabi
Author: Yashika Jethi
ਰੋਟੀ ਭਾਰਤੀ ਥਾਲੀ ਵਿੱਚ ਇੱਕ ਮੁੱਖ ਅਤੇ ਜਰੂਰੀ ਭੋਜਨ ਹੈ। ਹਰ ਕੋਈ ਇਸਨੂੰ ਦਿਨ ਵਿੱਚ ਘੱਟੋ-ਘੱਟ ਇੱਕ ਜਾਂ ਦੋ ਵਾਰ ਤਾਂ ਖਾਂਦਾ ਹੀ ਹੈ। ਹਰ ਕੋਈ ਆਪਣੀ ਜ਼ਰੂਰਤ ਅਤੇ ਸੁਆਦ ਦੇ ਅਨੁਸਾਰ ਕਣਕ, ਜਵਾਰ, ਬਾਜਰਾ, ਜਾਂ ਬੇਸਨ ਤੋਂ ਰੋਟੀਆਂ ਬਣਾਉਂਦੇ ਹਨ।
ਪਰ ਇਸ ਦੇ ਨਾਲ, ਰੋਟੀ ਬਣਾਉਣ ਅਤੇ ਖਾਣ ਦਾ ਸਹੀ ਤਰੀਕਾ ਵੀ ਜਰੂਰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਗਲਤ ਤਰੀਕੇ ਨਾਲ ਇਸਨੂੰ ਬਣਾਉਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ।
ਆਯੁਰਵੇਦ ਐਕਸਪਰਟ ਕਿਰਨ ਗੁਪਤਾ ਦੱਸਦੇ ਹਨ ਕਿ ਸਿੱਧੀ ਚੁੱਲ੍ਹੇ ਤੋਂ ਉੱਤਰੀ ਰੋਟੀ ਖਾਣਾ ਸਹੀ ਨਹੀਂ ਹੈ। ਇਸਨੂੰ ਬਣਾਉਣ ਤੋਂ ਬਾਅਦ 2 ਤੋਂ 3 ਘੰਟੇ ਬਾਅਦ ਖਾਣਾ ਸਭ ਤੋਂ ਵਧੀਆ ਹੈ, ਕਿਉਂਕਿ ਇਹ ਵਧੇਰੇ ਪਚਣਯੋਗ ਹੋ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਡਾਇਜੇਸ਼ਨ ਸਲੋ ਹੈ, ਉਨ੍ਹਾਂ ਨੂੰ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਲਈ ਰੋਟੀ ਬਣਾਉਣ ਤੋਂ 2 ਤੋਂ 3 ਘੰਟੇ ਬਾਅਦ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਇਹ ਤਰੀਕਾ ਰੋਟੀ ਨੂੰ ਪਚਣਾ ਆਸਾਨ ਬਣਾਉਂਦਾ ਹੈ। ਇਹ ਜਿਆਦਾ ਨਰਮ ਅਤੇ ਪਚਣਯੋਗ ਹੋ ਜਾਂਦੀ ਹੈ। ਰੋਟੀ ਬਣਾਉਣ ਦੇ ਸਹੀ ਤਰੀਕੇ ਦੀ ਪਾਲਣਾ ਕਰਨਾ ਵੀ ਬਹੁਤ ਜ਼ਰੂਰੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਚੁੱਲ੍ਹੇ 'ਤੇ ਰੋਟੀ ਸੇਕਣਾ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਪੇਟ ਵਿੱਚ ਗੈਸ ਹੋ ਸਕਦੀ ਹੈ। ਇਸ ਤੋਂ ਇਲਾਵਾ, ਆਟੇ ਨੂੰ 2 ਘੰਟੇ ਪਹਿਲਾਂ ਗੁੰਨ੍ਹ ਲੈਣਾ ਚਾਹੀਦਾ ਹੈ।