14 April 2024
TV9 Punjabi
Author: Isha
ਗਰਮੀਆਂ ਵਿੱਚ ਨਾਰੀਅਲ ਪਾਣੀ ਦੀ ਮੰਗ ਅਕਸਰ ਵੱਧ ਜਾਂਦੀ ਹੈ। ਇਹ ਸਰੀਰ ਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਉਂਦਾ ਹੈ। ਨਾਰੀਅਲ ਪਾਣੀ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ।
ਨਾਰੀਅਲ ਪਾਣੀ ਜਿੰਨਾ ਫਾਇਦੇਮੰਦ ਹੈ, ਕੱਚਾ ਨਾਰੀਅਲ ਵੀ ਸਿਹਤ ਲਈ ਓਨਾ ਹੀ ਕਾਰਗਰ ਸਾਬਤ ਹੁੰਦਾ ਹੈ, ਇਸ ਨੂੰ ਖਾਲੀ ਪੇਟ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
ਸਵੇਰੇ ਕੱਚਾ ਨਾਰੀਅਲ ਖਾਣ ਨਾਲ ਸਰੀਰ ਦੀ ਅਨੀਮੀਆ ਨੂੰ ਦੂਰ ਕੀਤਾ ਜਾ ਸਕਦਾ ਹੈ। ਕੱਚਾ ਨਾਰੀਅਲ ਖਾਣ ਨਾਲ ਸਰੀਰ 'ਚ ਆਇਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਕੱਚਾ ਜਾਂ ਪੱਕਾ ਨਾਰੀਅਲ ਚਾਹੇ ਕੋਈ ਵੀ ਹੋਵੇ, ਇਹ ਭਾਰ ਘਟਾਉਣ ਵਿਚ ਬਹੁਤ ਕਾਰਗਰ ਸਾਬਤ ਹੁੰਦਾ ਹੈ। ਬਦਲਦੇ ਮੌਸਮ ਵਿੱਚ ਨਾਰੀਅਲ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
ਕੱਚਾ ਨਾਰੀਅਲ ਖਾਣ ਨਾਲ ਵਾਲ ਸਿਹਤਮੰਦ ਹੁੰਦੇ ਹਨ। ਕੱਚਾ ਨਾਰੀਅਲ ਖਾਣਾ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਕਿਨ ਚਮਕਦਾਰ ਬਣ ਜਾਂਦੀ ਹੈ ਅਤੇ ਵਾਲਾਂ ਦੀ ਚਮਕ ਦੁੱਗਣੀ ਹੋ ਜਾਂਦੀ ਹੈ।
ਜੋ ਲੋਕ ਸਵੇਰੇ ਉੱਠ ਕੇ ਖਾਲੀ ਪੇਟ ਕੱਚਾ ਨਾਰੀਅਲ ਖਾਂਦੇ ਹਨ, ਉਨ੍ਹਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਰੋਜ਼ਾਨਾ ਕੱਚਾ ਨਾਰੀਅਲ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਕੱਚਾ ਨਾਰੀਅਲ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਈਬਰ ਮਿਲਦਾ ਹੈ।