ਗਰਮੀਆਂ 'ਚ ਆਪਣੀ ਡਾਈਟ 'ਚ ਖੀਰੇ ਨੂੰ ਜ਼ਰੂਰ ਕਰੋ ਸ਼ਾਮਲ, ਤੁਹਾਨੂੰ ਹੋਣਗੇ ਕਈ ਫਾਇਦੇ 

14 April 2024

TV9 Punjabi

Author: Isha

ਖੀਰੇ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਸੀ, ਵਿਟਾਮਿਨ ਕੇ, ਕਾਰਬੋਹਾਈਡਰੇਟ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਖੀਰੇ 

ਇਨ੍ਹਾਂ ਪੋਸ਼ਕ ਤੱਤਾਂ ਦੇ ਕਾਰਨ ਤੁਹਾਨੂੰ ਰੋਜ਼ਾਨਾ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਖੀਰੇ ਨੂੰ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰਨ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ।

ਪੋਸ਼ਕ ਤੱਤ

ਖੀਰੇ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਇਸ ਨੂੰ ਰੋਜ਼ਾਨਾ ਖਾਣ ਨਾਲ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਬਚੋਗੇ। ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਤੁਹਾਨੂੰ ਇਸ ਮੌਸਮ 'ਚ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ।

ਫਾਈਬਰ

ਖੀਰੇ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ, ਜਿਸ ਕਾਰਨ ਗਰਮੀਆਂ 'ਚ ਇਸ ਨੂੰ ਰੋਜ਼ਾਨਾ ਖਾਣਾ ਚਾਹੀਦਾ ਹੈ। ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਜਿਸ ਨਾਲ ਤੁਹਾਡਾ ਭਾਰ ਘਟਾਉਣਾ ਆਸਾਨ ਹੋ ਜਾਂਦਾ ਹੈ।

ਭਾਰ ਘਟਾਉਣਾ ਆਸਾਨ 

ਗਰਮੀਆਂ ਦੇ ਮੌਸਮ 'ਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਜਲਦੀ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਇਸ ਮੌਸਮ 'ਚ ਸਾਨੂੰ ਰੋਜ਼ਾਨਾ ਖੀਰਾ ਖਾਣਾ ਚਾਹੀਦਾ ਹੈ, ਇਹ ਸਾਡੇ ਸਰੀਰ 'ਚੋਂ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ।

ਪਾਣੀ ਦੀ ਕਮੀ

ਕਈ ਸਿਹਤ ਮਾਹਿਰਾਂ ਅਨੁਸਾਰ ਖੀਰਾ ਖਾਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ, ਜੋ ਤੁਹਾਨੂੰ ਕਈ ਮੌਸਮੀ ਬਿਮਾਰੀਆਂ ਤੋਂ ਬਚਾਉਂਦੀ ਹੈ।

ਮੌਸਮੀ ਬਿਮਾਰੀਆਂ

ਸਕਿਨ ਨੂੰ ਚਮਕਦਾਰ ਬਣਾਉਣ ਲਈ ਤੁਸੀਂ ਖੀਰੇ ਨੂੰ ਖਾ ਸਕਦੇ ਹੋ ਅਤੇ ਇਸ ਨੂੰ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।

ਸਕਿਨ ਨੂੰ ਚਮਕਦਾਰ

ਮੇਥੀ ਦਾ ਪਾਣੀ ਕਿਸ ਨੂੰ ਨਹੀਂ ਪੀਣਾ ਚਾਹੀਦਾ?