ਦਿੱਲ ਦਾ ਖਿਆਲ ਰੱਖੇਗਾ ਸੰਤਰੇ ਵਰਗਾ ਦਿਖਣ ਵਾਲਾ ਇਹ ਫਲ

23 Dec 2023

TV9Punjabi

ਗ੍ਰੇਪ ਫਰੂਟ ਸਿਟ੍ਰਸ ਫੈਮਲੀ ਦਾ ਪਾਪੁਲਰ ਮੈਂਬਰ ਹੈ। ਇਹ ਫਲ ਖ਼ਾਸਤੌਰ 'ਤੇ ਸਰਦੀਆਂ ਦੇ ਮੌਸਮ ਵਿੱਚ ਪਾਇਆ ਜਾਂਦਾ ਹੈ। ਇਸ ਫਲ ਦਾ ਇਤਿਹਾਸ 200 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।

ਗ੍ਰੇਪ ਫਰੂਟ

ਇਸ ਫਲ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਪਰ ਸਿਰਫ਼ ਅੱਧਾ ਗ੍ਰੇਪ ਫਰੂਟ ਖਾਣ ਨਾਲ ਤੁਹਾਨੂੰ ਵਿਟਾਮਿਨ C ਦੀ ਰੋਜ਼ਾਨਾ ਲੋੜ ਦਾ 64 ਪ੍ਰਤੀਸ਼ਤ ਮਿਲਦਾ ਹੈ।

ਘੱਟ ਕੈਲੋਰੀ

ਗ੍ਰੇਪ ਫਰੂਟ ਵਿੱਚ ਵਿਟਾਮਿਨ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਪ੍ਰੋਟੀਨ ਅਤੇ ਖਣਿਜ ਹੁੰਦੇ ਹਨ-ਜੋ ਸਾਡੀ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ।

ਹੈਲਥ ਦੇ ਲਈ ਫਾਇਦੇਮੰਦ

ਇਸ ਵਿੱਚ ਫਾਈਬਰ, ਪੋਟਾਸ਼ੀਅਮ, ਲਾਈਕੋਪੀਨ, ਵਿਟਾਮਿਨ ਸੀ ਅਤੇ ਕੋਲੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਜ਼ਰੂਰੀ ਹਨ।

ਦਿਲ ਦਾ ਰੱਖੋ ਧਿਆਨ

ਗ੍ਰੇਪ ਫਰੂਟ ਦਾ ਨਿਯਮਤ ਸੇਵਨ ਤੁਹਾਡੀ ਇਮਿਊਨ ਸਿਸਟਮ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ।

ਇਮਿਊਨਿਟੀ 

ਗ੍ਰੇਪ ਫਰੂਟ ਦਾ ਫਲ ਨਿਯਮਿਤ ਤੌਰ 'ਤੇ ਖਾਣ ਨਾਲ ਓਸਟੀਓਪੋਰੋਸਿਸ ਤੋਂ ਬਚਾਅ ਹੁੰਦਾ ਹੈ। ਇਹ ਹੱਡੀਆਂ ਦੀ ਸਮੱਸਿਆ ਹੈ ਜੋ ਵਧਦੀ ਉਮਰ ਦੇ ਨਾਲ ਹੁੰਦੀ ਹੈ।

ਹੱਡੀਆਂ ਦੇ ਲਈ

ਵਿਟਾਮਿਨ ਸੀ, ਲਾਈਕੋਪੀਨ ਅਤੇ ਬੀਟਾ-ਕੈਰੋਟੀਨ ਵਰਗੇ ਐਂਟੀਆਕਸੀਡੈਂਟਸ ਦੀ ਮੌਜੂਦਗੀ ਕਾਰਨ ਇਹ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। 

ਕੈਂਸਰ ਤੋਂ ਬਚਾਅ

ਕਿਹੜੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਫਲ?ਕੀ ਤੁਹਾਨੂੰ ਪਤਾ ਹੈ ਨਾਂਅ