Perfect ਬਣਨ ਲਈ ਇਹ ਗਲਤੀਆਂ ਕਰਦੇ ਹਨ ਲੋਕ
19 Dec 2023
TV9 Punjabi
ਬਦਲਦੇ ਸਮੇਂ ਵਿੱਚ ਅੱਗੇ ਵਧਣ ਲਈ ਵੱਧ ਤੋਂ ਵੱਧ ਹੁਨਰ ਦਾ ਵਿਕਾਸ ਜ਼ਰੂਰੀ ਹੈ। ਪਰ ਪਰਫੈਕਟ ਬਣਨ ਦੀ ਚਾਹਤ ਵਿਚ ਲੋਕ ਕੁਝ ਬੁਰੀਆਂ ਆਦਤਾਂ ਅਪਣਾ ਲੈਂਦੇ ਹਨ।
Perfect
ਖੁੱਦ ਨੂੰ ਸਹੀ ਸਾਬਿਤ ਕਰਨਾ,ਗਲਤੀ ਨੂੰ ਨਾ ਮੰਨਣਾ ਵਰਗੇ ਹਰਕਤਾਂ ਨੂੰ ਅਪਣਾਉਣ ਦੀ ਗਲਤੀ ਜ਼ਿਆਦਾਤਰ ਲੋਕ ਕਰਦੇ ਹਨ। ਖੁੱਦ ਨੂੰ ਪਰਫੈਕਟ ਸਮਝਣ ਵਾਲਿਆਂ ਵਿੱਚ ਇਹ ਆਮ ਹੈ।
ਗਲਤੀਆਂ ਨਾ ਮੰਨਣਾ
ਕੁਝ ਲੋਕ ਆਪਣੇ ਆਪ ਨੂੰ ਇੰਨਾ perfect ਸਮਝਦੇ ਹਨ ਕਿ ਉਹ ਆਪਣੇ ਅੰਦਰ ਹੰਕਾਰੀ ਸੁਭਾਅ ਅਪਣਾ ਲੈਂਦੇ ਹਨ। ਕਿਸੇ ਨੂੰ ਨਾ ਸਮਝਣਾ, ਕਿਸੇ ਨਾਲ ਗੱਲ ਨਾ ਕਰਨਾ ਇਹ ਸਭ ਇਸ ਦੀਆਂ ਨਿਸ਼ਾਨੀਆਂ ਹਨ।
ਹੰਕਾਰੀ ਸੁਭਾਅ
ਆਪਣੇ ਆਪ ਨੂੰ Perfect ਸਮਝਣ ਵਾਲੇ ਵੀ ਹਰ ਮਸਲੇ ਵਿੱਚ ਦਖ਼ਲ ਦੇਣ ਦੀ ਆਦਤ ਪਾ ਲੈਂਦੇ ਹਨ। ਬਿਨਾਂ ਪੁੱਛੇ ਜਾਂ ਜਾਣੇ ਦਖਲਅੰਦਾਜ਼ੀ ਕਈ ਵਾਰ ਮਹਿੰਗੀ ਸਾਬਤ ਹੁੰਦੀ ਹੈ।
ਦਖਲਅੰਦਾਜ਼ੀ
ਆਪਣੇ ਆਪ ਨੂੰ Perfect ਮੰਨਣ ਵਾਲੇ ਬਹੁਤੇ ਸਵਾਰਥੀ ਵੀ ਹਨ। ਹਰ ਜਗ੍ਹਾ ਜਾਂ ਸਥਿਤੀ ਵਿੱਚ, ਉਹ ਸਿਰਫ ਆਪਣੇ ਬਾਰੇ ਸੋਚਦੇ ਹਨ।
ਸਵਾਰਥੀ
Personality Development ਵਿੱਚ ਕਿਹਾ ਜਾਂਦਾ ਹੈ ਕਿ ਸਾਨੂੰ ਘੱਟ ਬੋਲਣਾ ਚਾਹੀਦਾ ਹੈ ਅਤੇ ਜ਼ਿਆਦਾ ਸੁਣਨਾ ਚਾਹੀਦਾ ਹੈ। ਪਰ ਕੁਝ ਲੋਕ ਇਸ ਤੋਂ ਉਲਟ ਵਿਹਾਰ ਅਪਣਾ ਲੈਂਦੇ ਹਨ। ਜ਼ਿਆਦਾ ਗੱਲ ਕਰਨ ਨਾਲ ਨੁਕਸਾਨ ਹੁੰਦਾ ਹੈ।
Personality Development
ਆਪਣੇ ਕੈਰੀਅਰ ਵਿੱਚ ਅੱਗੇ ਵਧਣ ਲਈ Perfect ਹੋਣਾ ਚੰਗੀ ਗੱਲ ਹੈ, ਪਰ ਤੁਹਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨਾਲ ਦੂਸਰਿਆਂ ਦਾ ਨੁਕਸਾਨ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ।
ਕੈਰੀਅਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity
Learn more