ਰੋਜ਼ਾਨਾ ਬਦਾਮ ਖਾਣ ਦੇ ਕੀ ਫਾਇਦੇ ਹਨ?

7 Feb 2024

TV9 Punjabi

ਬਦਾਮ ਵਿੱਚ ਫਾਈਬਰ, ਵਿਟਾਮਿਨ ਈ, ਕੈਲਸ਼ੀਅਮ, ਪ੍ਰੋਟੀਨ, ਓਮੇਗਾ 3 ਅਤੇ ਹੋਰ ਕਈ ਪੋਸ਼ਕ ਤੱਤ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ।

ਪੋਸ਼ਕ ਤੱਤ 

ਅਕਸਰ ਮਾਵਾਂ ਆਪਣੇ ਬੱਚਿਆਂ ਨੂੰ ਬਦਾਮ ਖਾਣ ਲਈ ਕਹਿੰਦੀਆਂ ਹਨ, ਕਿਉਂਕਿ ਇਹ ਸਿਹਤ ਲਈ ਵਧੀਆ ਹੈ ਅਤੇ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕਈ ਫਾਇਦੇ ਹੋ ਸਕਦੇ ਹਨ।

ਬਦਾਮ

ਬਦਾਮ ਦਾ ਸੇਵਨ ਵਾਲਾਂ ਦੇ ਝੜਨ ਨੂੰ ਰੋਕਣ ਲਈ ਕਾਰਗਰ ਹੈ, ਇਹ ਸਕਿਨ ਨੂੰ ਅੰਦਰੋਂ ਸਿਹਤਮੰਦ ਵੀ ਬਣਾਉਂਦਾ ਹੈ, ਜਿਸ ਨਾਲ ਨੈਚੂਰਲ ਗਲੋ ਮਿਲਦਾ ਹੈ।

ਨੈਚੂਰਲ ਗਲੋ

ਰੋਜ਼ਾਨਾ ਬਦਾਮ ਦਾ ਸੇਵਨ ਕਰਨ ਨਾਲ ਯਾਦਦਾਸ਼ਤ ਸ਼ਕਤੀ ਨੂੰ ਵਧਾਉਣ ਵਿਚ ਮਦਦ ਮਿਲਦੀ ਹੈ ਅਤੇ ਤੁਸੀਂ ਕੰਮ 'ਤੇ ਜ਼ਿਆਦਾ ਧਿਆਨ ਦੇ ਸਕਦੇ ਹੋ।

ਯਾਦਦਾਸ਼ਤ ਮਜ਼ਬੂਤ

ਬਦਾਮ ਵਿੱਚ ਮੌਜੂਦ ਪੋਸ਼ਣ ਐਨਰਜੀ ਬੂਸਟਰ ਦਾ ਕੰਮ ਕਰਦਾ ਹੈ, ਇਸ ਲਈ ਬਦਾਮ ਦਾ ਸੇਵਨ ਕਰਨ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।

ਐਨਰਜੀ 

ਦਰਅਸਲ, ਬਦਾਮ ਕੁਦਰਤ ਵਿਚ ਗਰਮ ਹੁੰਦੇ ਹਨ, ਇਸ ਲਈ ਬਦਾਮ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖਣਾ ਚਾਹੀਦਾ ਹੈ ਅਤੇ ਸਵੇਰੇ ਉਨ੍ਹਾਂ ਨੂੰ ਛਿੱਲ ਕੇ ਖਾ ਲੈਣਾ ਚਾਹੀਦਾ ਹੈ।

ਇੰਝ ਖਾਓ

ਰੋਜ਼ਾਨਾ ਬਦਾਮ ਦਾ ਸੇਵਨ ਕਰਨ ਨਾਲ ਦਿਲ, ਦਿਮਾਗ, ਸਕਿਨ ਅਤੇ ਵਾਲ ਸਿਹਤਮੰਦ ਹੁੰਦੇ ਹਨ ਪਰ ਇਸ ਦਾ ਜ਼ਿਆਦਾ ਸੇਵਨ ਨਾ ਕਰੋ, ਰੋਜ਼ਾਨਾ 5 ਤੋਂ 6 ਬਾਦਾਮ ਕਾਫੀ ਹਨ।

ਬਾਡੀ ਨੂੰ ਫਾਇਦੇ

ਭਾਰ ਘਟਾਉਣ ਲਈ ਦਿਨ ਵਿੱਚ ਕਿੰਨੇ ਗਲਾਸ ਪਾਣੀ ਪੀਣਾ ਸਹੀ ਹੈ?