22 Jan 2024
TV9 Punjabi
ਵਧਦੀ ਉਮਰ ਦੇ ਨਾਲ ਸਰੀਰਕ ਬਦਲਾਅ ਅਤੇ ਚੀਜ਼ਾਂ ਨੂੰ ਭੁੱਲਣ ਦੀ ਸਮੱਸਿਆ ਕਾਫੀ ਆਮ ਹੈ। ਅਜਿਹੇ 'ਚ ਕੁਝ ਆਦਤਾਂ ਤੁਹਾਨੂੰ ਭੁੱਲਣ ਦੀ ਆਦਤ ਤੋਂ ਦੂਰ ਰੱਖਣ 'ਚ ਮਦਦ ਕਰ ਸਕਦੀਆਂ ਹਨ।
ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ ਕਸਰਤ ਕਰਨਾ ਅਤੇ ਸਰੀਰਕ ਤੌਰ 'ਤੇ ਐਕਟਿਵ ਰਹਿਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਸਟ੍ਰੈਸ ਲੈਣਾ ਸਾਡੀ ਮਾਨਸਿਕ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸ ਲਈ, ਸਟ੍ਰੈਸ ਨੂੰ ਮੈਨੇਜ ਕਰਨ ਲਈ, ਮੈਡੀਟੇਸ਼ਨ ਅਤੇ ਮਾਈਂਡਫੁੱਲਨੈੱਸ ਵਰਗੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ।
ਆਪਣੇ ਦਿਮਾਗ ਨੂੰ ਐਕਟਿਵ ਰੱਖਣ ਲਈ ਸਾਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਤੁਹਾਨੂੰ ਕੁਝ ਨਵਾਂ ਸਿੱਖਣ ਵਿੱਚ ਵੀ ਮਦਦ ਕਰੇਗਾ ਅਤੇ ਇਹ ਤੁਹਾਡੇ ਦਿਮਾਗ ਨੂੰ ਸ਼ਾਰਪ ਰੱਖਣ ਵਿੱਚ ਮਦਦ ਕਰ ਸਕਦਾ ਹੈ।
ਬਰਨ ਆਉਟ ਨੂੰ ਘੱਟ ਕਰਨ ਲਈ ਇੱਕ ਬ੍ਰੇਕ ਲਓ ਹੋ ਸਕੇ ਤਾਂ ਦੋ ਦਿਨ ਦੀ ਛੁੱਟੀ ਲੈ ਕੇ ਪਰਿਵਾਰ ਨਾਲ ਬਾਹਰ ਜਾਓ।
ਦਿਲ ਦੀ ਗੱਲ ਹਮੇਸ਼ਾ ਆਪਣੇ ਭਰੋਸੇਮੰਦ ਇਨਸਾਨ ਨਾਲ ਸ਼ੇਅਰ ਕਰੋ। ਇਸ ਨਾਲ ਤੁਹਾਡਾ ਮਨ ਹਲਕਾ ਮਹਿਸੂਸ ਕਰੇਗਾ। ਲੋਕਾਂ ਨਾਲ ਵੀ ਗੱਲ ਕਰੋ, ਇਸ ਨਾਲ ਤੁਹਾਡੇ ਗੱਲ ਕਰਨ ਦਾ ਤਰੀਕਾ ਬਦਲ ਜਾਵੇਗਾ।
ਸਿਹਤਮੰਦ ਰਹਿਣ ਲਈ ਖੁਰਾਕ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ 'ਚ ਓਮੇਗਾ-3, ਐਂਟੀਆਕਸੀਡੈਂਟਸ ਅਤੇ ਵਿਟਾਮਿਨ ਬੀ ਨਾਲ ਭਰਪੂਰ ਡਾਇਟ ਲਓ।