22 Jan 2024
TV9 Punjabi
ਅਯੁੱਧਿਆ ਵਿੱਚ ਅੱਜ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ।
ਲੋਕਾਂ ਨੇ ਆਪਣੇ ਘਰਾਂ ਵਿੱਚ ਰਾਮਲਲਾ ਦੀ ਪੂਜਾ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹੈ। ਰਾਮਲਲਾ ਦੀ ਪੂਜਾ ਦੇ ਦੌਰਾਨ ਤੁਸੀਂ ਇਹ 5 ਖ਼ਾਸ ਤਰ੍ਹਾਂ ਦੇ ਭੋਗ ਉਨ੍ਹਾਂ ਨੂੰ ਜ਼ਰੂਰ ਲਗਾਓ।
ਭਗਵਾਨ ਰਾਮ ਦੀ ਪੂਜਾ ਦੇ ਦੌਰਾਨ ਉਨ੍ਹਾਂ ਨੂੰ ਖੀਰ ਦਾ ਭੋਗ ਲਗਾਇਆ ਜਾਂਦਾ ਹੈ। ਭਗਵਾਨ ਰਾਮ ਨੂੰ ਖੀਰ ਬਹੁਤ ਪਸੰਦ ਹੈ।
ਇਸਦੇ ਨਾਲ ਹੀ ਭਗਵਾਨ ਰਾਮ ਨੂੰ ਪੂਜਾ ਦੇ ਦੌਰਾਨ ਗੁਲਾਬ ਜੁਮਾਨ ਅਤੇ ਕਲਾਕੰਦ ਬਰਫੀ ਦਾ ਭੋਗ ਵੀ ਲਗਾਇਆ ਜਾਂਦਾ ਹੈ।
ਭਗਵਾਨ ਦੀ ਪੂਜਾ ਦੇ ਦੌਰਾਨ ਪੰਚਾਮ੍ਰਤ ਜ਼ਰੂਰ ਸ਼ਾਮਲ ਕੀਤਾ ਜਾਂਦਾ ਹੈ। ਇਸ ਨੂੰ ਦੁੱਧ,ਘਿਓ,ਸ਼ਹੀਦ,ਦਹੀ ਅਤੇ ਸ਼ੱਕਰ ਨਾਲ ਤਿਆਰ ਕਿਤਾ ਜਾਂਦਾ ਹੈ।
ਰਾਮ ਜੀ ਨੂੰ ਧੰਨੀਏ ਦੀ ਪੰਜੀਰੀ ਵੀ ਬਹੁਤ ਪਸੰਦ ਹੈ। ਇਹ ਬੇਹੱਦ ਖਾਸ ਤਰ੍ਹਾਂ ਦਾ ਪ੍ਰਸਾਦ ਹੈ। ਜਿਸ ਨੂੰ ਪੂਜਾ ਵਿੱਚ ਜ਼ਰੂਰ ਸ਼ਾਮਲ ਕੀਤਾ ਜਾਂਦਾ ਹੈ।
ਰਾਮਲਲਾ ਦੀ ਪੂਜਾ ਦੌਰਾਨ ਹਲਵਾ,ਲਡੂ ਅਤੇ ਪੂਰਨ ਪੋਲੀ ਨੂੰ ਵੀ ਪ੍ਰਸਾਦ ਦੇ ਤੌਰ 'ਤੇ ਸ਼ਾਮਲ ਕਰ ਸਕਦੇ ਹੋ।