21-10- 2025
TV9 Punjabi
Author: Yashika.Jethi
ਮ੍ਰਿਣਾਲ ਠਾਕੁਰ ਨੇ ਫਲੋਰ-ਲੰਬਾਈ ਵਾਲਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨੇ ਲਾਈਟ ਈਅਰਿੰਗਸ ਅਤੇ ਮੇਕਅਪ ਨਾਲ ਆਪਣੇ ਲੁੱਕ ਕੰਪਲੀਟ ਕੀਤਾ ਹੈ। ਤੁਸੀਂ ਵੀ ਇਸ ਅਦਾਕਾਰਾ ਦੇ ਲੁੱਕ ਤੋਂ Inspiration ਲੈ ਸਕਦੇ ਹੋ।
ਜੈਸਮੀਨ ਭਸੀਨ ਨੇ ਸਿੰਪਲ ਅਨਾਰਕਲੀ ਸੂਟ ਪਾਇਆ ਹੋਇਆ ਹੈ। ਅਦਾਕਾਰਾ ਦਾ ਲੁੱਕ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ। ਤੁਸੀਂ ਇਸ ਸਿੰਪਲ ਸੂਟ ਨਾਲ ਮਿਨੀਮਲ ਮੇਕਅਪ ਅਤੇ ਲਾਈਟ ਵੇਟ ਨੈਕਲੇਸ ਨਾਲ ਵੀ ਕਲਾਸੀ ਲੁੱਕ ਬਣਾ ਸਕਦੇ ਹੋ।
ਮੁਨਮੁਨ ਦੱਤਾ ਨੇ ਫੁੱਲਾਂ ਅਤੇ ਪੱਤਿਆਂ ਦੀ ਕਢਾਈ ਵਾਲਾ ਫਲੋਰ-ਟਚ ਇੰਡੋ-ਵੈਸਟਰਨ ਸਟਾਈਲ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਚੋਕਰ-ਸਟਾਈਲ ਦੇ ਹਾਰ ਅਤੇ ਖੁੱਲ੍ਹੇ ਵਾਲਾਂ ਦੇ ਨਾਲ, ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ।
ਰਕੁਲਪ੍ਰੀਤ ਨੇ ਆਕਸੀਡਾਈਜ਼ਡ ਈਅਰਰਿੰਗਸ ਦੇ ਨਾਲ ਸੀਕੁਇੰਸ ਵਰਕ ਵਾਲਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਭਾਈ ਦੂਜ 'ਤੇ ਸਿੰਪਲ ਅਤੇ ਸੋਬਰ ਲੁੱਕ ਲਈ ਇਸ ਅਦਾਕਾਰਾ ਦੇ ਲੁੱਕ ਨੂੰ ਵੀ ਕੈਰੀ ਕਰ ਸਕਦੇ ਹੋ।
ਮੁਸਕਾਨ ਬਾਮਨੇ ਨੇ ਸਿੰਪਲ ਕਢਾਈ ਵਾਲਾ ਫਲੋਰ-ਲੈਂਥ ਵਾਲਾ ਟਿਊਨਿਕ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨੇ ਮੇਕਅਪ ਅਤੇ ਚੂੜੀਆਂ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਲੜਕੀਆਂ ਇਸ ਲੁੱਕ ਨੂੰ ਵੀ ਕੈਰੀ ਕਰ ਸਕਦੀ ਹਨ ।
ਸੋਨਾਰਿਕਾ ਭਦੌਰੀਆ ਨੇ ਹੈਵੀ ਕਢਾਈ ਵਾਲਾ ਅਨਾਰਕਲੀ ਸੂਟ ਪਾਇਆ ਹੋਇਆ ਹੈ ਅਤੇ ਨਾਲ ਹੀ ਹੈਵੀ ਨੈਕਲੇਸ ਕੈਰੀ ਕੀਤਾ ਹੋਇਆ ਹੈ । ਨਵ-ਵਿਆਹੀਆਂ ਦੁਲਹਨਾਂ ਇਸ ਅਦਾਕਾਰਾ ਦੇ ਲੁੱਕ ਤੋਂ Inspiration ਸਕਦੀਆਂ ਹਨ।
ਅਦਿਤੀ ਰਾਓ ਹੈਦਰੀ ਨੇ ਸਿੰਪਲ ਦੁਪੱਟੇ ਦੇ ਨਾਲ ਫਲਾਵਰ ਪ੍ਰਿੰਟ ਵਾਲਾ ਅਨਾਰਕਲੀ ਸੂਟ ਪਾਇਆ ਹੋਇਆ ਹੈ । ਉਨ੍ਹਾਂ ਨੇ ਆਪਣੇ ਲੁੱਕ ਨੂੰ ਬਰਾਡੇਡ ਹੇਅਰ ਸਟਾਈਲ ਅਤੇ ਚੋਕਰ-ਸਟਾਈਲ ਦੇ ਨੈੱਕਲੈਸ ਨਾਲ ਕੰਪਲੀਟ ਕੀਤਾ ਹੈ।