ਚਾਹ ਪੱਤੀਆਂ ਨੂੰ ਸੁੱਟਣ ਦੀ ਬਜਾਏ, 6 ਤਰੀਕਿਆਂ ਨਾਲ ਕਰੋ Reuse

09-10- 2025

TV9 Punjabi

Author: Yashika.Jethi

ਬਚੀ ਹੋਈ ਚਾਹਪੱਤੀ

ਕੀ ਤੁਸੀਂ ਚਾਹ ਬਣਾਉਣ ਤੋਂ ਬਾਅਦ ਚਾਹ ਦੀਆਂ ਪੱਤੀਆਂ ਸੁੱਟ ਦਿੰਦੇ ਹੋ? ਜਾਣੋ ਬਚੀਆਂ ਹੋਈਆਂ ਚਾਹ ਦੀਆਂ ਪੱਤੀਆਂ ਨੂੰ Reuse ਕਰਨ ਦੇ ਛੇ ਤਰੀਕੇ ।  

ਬਦਬੂ ਨੂੰ ਦੂਰ ਕਰੋ

ਬਚੀ ਹੋਈ ਚਾਹ ਪੱਤੀ ਬਦਬੂ ਦੂਰ ਕਰਨ ਲਈ ਵਰਤੀ ਜਾ ਸਕਦੀ ਹੈ। ਚਾਹ ਪੱਤੀਆਂ ਨੂੰ ਇੱਕ ਕਟੋਰੀ ਵਿੱਚ ਪਾ ਕੇ ਫਰਿੱਜ, ਅਲਮਾਰੀ ਜਾਂ ਜੁੱਤੀਆਂ ਵਿੱਚ ਰੱਖੋ। ਇਸ ਨਾਲ ਬਦਬੂ ਦੂਰ ਹੋ ਜਾਵੇਗੀ।

ਬਚੀ ਹੋਈ ਚਾਹ ਪੱਤੀ ਨੂੰ ਸਕਿਨ ਸਕ੍ਰਬ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਚਾਹ ਪੱਤੀ ਨੂੰ ਸ਼ਹਿਦ ਤੇ ਦਹੀਂ ਦੇ ਨਾਲ ਮਿਲਾ ਕੇ ਪੇਸਟ ਬਣਾਓ ਤੇ ਇਸ ਨਾਲ ਸਕ੍ਰਬ ਕਰੋ। ਇਸ ਨਾਲ ਡੈੱਡ ਸਕਿਨ ਹਟ ਜਾਂਦੀ ਹੈ ਤੇ ਚਿਹਰੇ 'ਤੇ ਚਮਕ ਆਉਂਦੀ ਹੈ।

ਸਕਿਨ ਸਕ੍ਰੱਬ 

ਬਚੀ ਹੋਈ ਚਾਹ ਪੱਤੀ ਵੀ ਰੇਸ਼ਮੀ ਤੇ ਮੁਲਾਇਮ ਵਾਲਾਂ ਲਈ ਫਾਇਦੇਮੰਦ ਹੁੰਦੀ ਹੈ। ਚਾਹ ਪੱਤੀਆਂ ਨੂੰ ਪਾਣੀ ਵਿੱਚ ਉਬਾਲੋ ਤੇ ਇਸ ਨਾਲ ਆਪਣੇ ਵਾਲਾਂ ਨੂੰ ਧੋ ਲਵੋ । ਇਸ ਨਾਲ ਡੈਂਡਰਫ ਘੱਟ ਹੁੰਦਾ ਹੈ ਅਤੇ ਵਾਲਾਂ ਵਿੱਚ ਚਮਕ ਆਉਂਦੀ ਹੈ।

ਵਾਲਾਂ ਲਈ ਫਾਇਦੇਮੰਦ

ਸਕਿਨ ਤੇ ਪੀਲੇ ਨਿਸ਼ਾਨ

ਤੁਸੀਂ ਬਚੇ ਹੋਈ ਚਾਹ ਪੱਤੀ ਨੂੰ ਚਿਕਨਾਈ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਲਈ ਵੀ ਵਰਤ ਸਕਦੇ ਹੋ। ਚਾਹ ਪੱਤੀਆਂ ਨੂੰ ਸੁਕਾਓ ਤੇ ਭਾਂਡਿਆਂ ਨੂੰ ਸਾਫ਼ ਕਰਨ ਲਈ ਸਪੰਜ ਦੀ ਵਰਤੋਂ ਕਰੋ। ਇਸ ਨਾਲ ਚਿਕਨਾਈ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ।

ਕਾਰਪੇਟ ਅਤੇ ਰਗਸ

ਬਚੀ ਹੋਈ ਚਾਹ ਪੱਤੀ ਗਲੀਚਿਆਂ ਤੇ ਕਾਰਪੇਟ ਨੂੰ ਬਦਬੂ ਤੋਂ ਮੁਕਤ ਕਰਨ ਵਿੱਚ ਮਦਦ ਕਰ ਸਕਦੀ ਹੈ। ਪੱਤੀ ਨੂੰ ਚੰਗੀ ਤਰ੍ਹਾਂ ਸੁਕਾਓ, ਉਨ੍ਹਾਂ ਨੂੰ ਕਾਰਪੇਟ 'ਤੇ ਛਿੜਕੋ, ਉਨ੍ਹਾਂ ਨੂੰ 15 ਮਿੰਟ ਲਈ ਛੱਡ ਦਿਓ ਤੇ ਫਿਰ ਉਨ੍ਹਾਂ ਨੂੰ ਵੈਕਿਊਮ ਕਰੋ ।

ਨੈਚੁਰਲ ਡਾਈ 

ਬਚੀ ਹੋਈ ਚਾਹ ਪੱਤੀ ਨੂੰ ਨੈਚੁਰਲ ਵਾਲਾਂ ਦੀ ਡਾਈ ਵਜੋਂ ਵੀ ਵਰਤਿਆ ਜਾ ਸਕਦਾ ਹੈ। ਚਾਹ ਦੀਆਂ ਪੱਤੀਆਂ ਨੂੰ ਦੁਬਾਰਾ ਉਬਾਲੋ ਤੇ ਉਨ੍ਹਾਂ ਨੂੰ ਕੱਪੜੇ, ਕਾਗਜ਼ ਜਾਂ ਈਸਟਰ ਅੰਡਿਆਂ ਨੂੰ ਰੰਗਣ ਲਈ ਵਰਤੋ ।

ਕੋਲੈਸਟ੍ਰੋਲ ਵਧਣ ਦੇ ਕੀ ਹਨ ਲੱਛਣ?