ਕੋਲੈਸਟ੍ਰੋਲ ਵਧਣ ਦੇ ਕੀ ਹਨ ਲੱਛਣ?

09-10- 2025

TV9 Punjabi

Author: Yashika.Jethi

 ਕੋਲੈਸਟ੍ਰੋਲ

ਕੋਲੈਸਟ੍ਰੋਲ ਵਧਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਅਨਹੈਲਦੀ ਡਾਇਟ, ਮੋਟਾਪਾ, ਘੱਟ ਫਿਜੀਕਲ ਐਕਟੀਵਿਟੀ, ਸਿਗਰਟ, ਸ਼ਰਾਬ, ਉਮਰ, ਹਾਰਮੋਨਲ ਬਦਲਾਅ ਤੇ ਕੁਝ ਬਿਮਾਰੀਆਂ ਜਿਵੇਂ ਕਿ ਸ਼ੂਗਰ ਤੇ ਥਾਇਰਾਇਡ ਸ਼ਾਮਲ ਹਨ।

ਕੀ ਨੁਕਸਾਨ ਹਨ?

ਕੋਲੈਸਟ੍ਰੋਲ ਵਧਣ ਨਾਲ ਦਿਲ ਦਾ ਦੌਰਾ, ਕੋਰੋਨਰੀ ਆਰਟਰੀ ਬਿਮਾਰੀ, ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮਾੜੇ ਕੋਲੈਸਟ੍ਰੋਲ ਦੇ ਵਧਣ ਨਾਲ ਸਰੀਰ ਵਿੱਚ ਕਈ ਲੱਛਣ ਪੈਦਾ ਹੁੰਦੇ ਹਨ। ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜਾਣੋ ਮੁੱਖ ਲੱਛਣ।

ਕੀ ਹੈ ਲੱਛਣ ?

ਆਰਐਮਐਲ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾ. ਸੁਭਾਸ਼ ਗਿਰੀ ਦੱਸਦੇ ਹਨ ਕਿ ਛਾਤੀ ਵਿੱਚ ਦਰਦ ਜਾਂ ਭਾਰੀਪਨ ਕੋਲੈਸਟ੍ਰੋਲ ਵਧਣ ਦੇ ਕਾਰਨ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਨਸਾਂ ਵਿੱਚ ਫੈਟ ਜਮਾ ਹੋ ਜਾਂਦੀ ਹੈ।

 ਛਾਤੀ ਵਿੱਚ ਦਰਦ

ਸਕਿਨ ਤੇ ਪੀਲੇ ਨਿਸ਼ਾਨ 

ਕੋਲੈਸਟ੍ਰੋਲ ਵਧਨ ਨਾਲ ਅੱਖਾਂ ਦੇ ਨੇੜੇ ਅਤੇ ਸਕਿਨ ਤੇ ਪੀਲੇ ਨਿਸ਼ਾਨ ਹੋ ਜਾਂਦੇ ਹਨ । ਇਸ ਨੂੰ ਅਨਦੇਖਾ ਨਾ ਕਿਤਾ ਜਾਵੇ । 

ਸਾਹ ਫੁਲਣਾ 

ਕੋਲੈਸਟ੍ਰੋਲ ਵਧਣ ਨਾਲ ਦਿਲ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਬੱਲਡ ਸਰਕੁਲੇਸ਼ਨ ਤੇ ਅਸਰ ਹੁੰਦਾ ਹੈ । ਇਸ ਦੇ ਕਾਰਨ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ ।

ਹੱਥਾਂ- ਪੈਰਾਂ ਦਾ ਸੁੰਨ ਹੋਣਾ

ਕੋਲੈਸਟ੍ਰੋਲ ਦੇ ਪੱਧਰ ਵਿੱਚ ਵਾਧੇ ਕਾਰਨ ਸਰੀਰ 'ਚ ਖੂਨ ਦਾ ਸੰਚਾਰ ਹੌਲੀ ਹੋ ਜਾਂਦਾ ਹੈ, ਜਿਸ ਕਾਰਨ ਹੱਥ ਤੇ ਪੈਰ ਸੁੰਨ ਹੋ ਸਕਦੇ ਹਨ ਜਾਂ ਕਮਜ਼ੋਰੀ ਹੋ ਸਕਦੀ ਹੈ।

ਦੀਵਾਲੀ 'ਤੇ ਖਰੀਦੋ ਇਹ ਚੀਜ਼ਾਂ, ਸੋਨੇ ਵਾਂਗ ਚਮਕ ਜਾਵੇਗੀ ਕਿਸਮਤ