12-10- 2025
TV9 Punjabi
Author: Yashika Jethi
ਜੇਕਰ ਤੁਹਾਡੇ ਵਾਲ ਦੋ ਮੂੰਹੇ ਹੋ ਗਏ ਹਨ,ਰੁੱਖੇ ਅਤੇ ਬੇਜਾਨ ਹੋ ਗਏ ਹਨ ਤਾਂ ਇਸਦੇ ਪਿੱਛੇ ਕਾਰਨ ਵਾਲਾਂ ਵਿੱਚ ਪੋਸ਼ਣ ਦੀ ਘਾਟ, ਜ਼ਿਆਦਾ ਦੇਰ ਧੁੱਪ ਵਿੱਚ ਰਹਿਣਾ, ਰਾਤ ਨੂੰ ਸੌਂਦੇ ਸਮੇਂ ਵਾਲਾਂ ਨੂੰ ਰਗੜ ਲੱਗਣਾ,ਪ੍ਰਦੂਸ਼ਣ ਆਦਿ ਹੋ ਸਕਦੇ ਹਨ।
ਸਿੰਪਲ ਤਰੀਕੇ ਨਾਲ ਵੀ ਵਾਲਾਂ ਦੀ ਸਹੀ ਦੇਖਭਾਲ ਕੀਤੀ ਜਾ ਸਕਦੀ ਹੈ । ਸਿੰਪਲ ਤਰੀਕੇ ਨਾਲ ਨਾ ਸਿਰਫ ਵਾਲਾਂ ਨੂੰ ਸਿਲਕੀ ਅਤੇ ਸ਼ਿਨਨਿੰਗ ਰੱਖਿਆ ਜਾ ਸਕਦੇ ਹੈ,ਸਗੋਂ ਵਾਲ ਹੈਲਦੀ ਵੀ ਰਹਿੰਦੇ ਹਨ।
ਜੇਕਰ ਤੁਸੀਂ ਸੂਤੀ ਜਾਂ ਉੱਨ ਦੇ ਕਵਰ ਵਾਲਾ ਸਿਰਹਾਣਾ ਵਰਤਦੇ ਹੋ ਤਾਂ ਇਸ ਨੂੰ ਬਦਲ ਕੇ ਰੇਸ਼ਮ ਦਾ ਕਵਰ ਚੜਾਓ। ਰਗੜਨ ਲੱਗਣ ਨਾਲ ਨਾ ਸਿਰਫ਼ ਤੁਹਾਡੇ ਵਾਲ ਬੇਜਾਨ ਹੋ ਜਾਂਦੇ ਹਨ ਸਗੋਂ ਵਾਲ ਟੁੱਟਣ ਵੀ ਲੱਗ ਪੈਂਦੇ ਆ।
ਤੁਹਾਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਸ਼ੈਂਪੂ ਕਰਨਾ ਚਾਹੀਦਾ ਹੈ। ਪਰ ਯਾਦ ਰੱਖੋ ਕਿ ਸ਼ੈਂਪੂ ਕਰਨ ਤੋਂ ਇੱਕ ਘੰਟਾ ਪਹਿਲਾਂ ਆਪਣੇ ਵਾਲਾਂ 'ਤੇ ਤੇਲ ਲਗਾਓ। ਤੁਸੀਂ ਇਸਦੇ ਲਈ ਬਦਾਮ, ਨਾਰੀਅਲ ਜਾਂ ਕੈਸਟਰ ਤੇਲ ਚੁਣ ਸਕਦੇ ਹੋ।
ਅ
ਸ਼ੈਂਪੂ ਕਰਨ ਤੋਂ ਬਾਅਦ ਹਮੇਸ਼ਾ ਆਪਣੇ ਵਾਲਾਂ 'ਤੇ ਕੰਡੀਸ਼ਨਰ ਲਗਾਓ। ਇਹ ਤੁਹਾਡੇ ਵਾਲਾਂ ਨੂੰ ਨਮੀਦਾਰ ਰੱਖਣ ਵਿੱਚ ਮਦਦ ਕਰਦਾ ਹੈ,ਉਲਝਣਾਂ ਨੂੰ ਰੋਕਦਾ ਹੈ। ਇਹ ਵਾਲਾਂ ਦੇ ਟੁੱਟਣ ਨੂੰ ਵੀ ਘਟਾਉਂਦਾ ਹੈ।
ਅ
ਸੀਰਮ ਤੁਹਾਡੇ ਵਾਲਾਂ 'ਤੇ ਇੱਕ ਪ੍ਰੋਟੈਕਟੋਰਪਰ ਦੀ ਲੇਅਰ ਬਣਾਉਂਦਾ ਹੈ, ਜੋ ਵਾਲਾਂ ਨੂੰ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ, ਧੂੜ, ਪ੍ਰਦੂਸ਼ਣ ਆਦਿ ਤੋਂ ਬਚਾਉਂਦਾ ਹੈ ਅਤੇ ਬੇਜਾਨ ਨਹੀਂ ਹੋਣ ਦਿੰਦਾ ।
ਅ
ਵਾਲਾਂ ਨੂੰ ਸਿਲਕੀ ਰੱਖਣ ਲਈ ਤੁਹਾਨੂੰ ਹਫ਼ਤੇ ਵਿੱਚ ਇੱਕ ਵਾਰ Natural elements ਤੋਂ ਬਣਿਆ ਹੇਅਰ ਪੈਕ ਲਗਾਉਣਾ ਚਾਹੀਦਾ ਹੈ। ਤੁਸੀਂ ਆਂਡੇ,ਐਲੋਵੇਰਾ ਅਤੇ ਦਹੀਂ ਤੋਂ ਬਣਿਆ ਪੈਕ ਲਗਾ ਸਕਦੇ ਹੋ,ਜੋ ਕਿ ਕਾਫ਼ੀ ਫਾਇਦੇਮੰਦ ਹੈ।