ਦੋ ਦਿਨਾਂ ਦੇ ਮਹਿਮਾਨ ਹਨ 2000 ਦੇ ਨੋਟ, ਜਾਣੋ 1 ਅਕਤੂਬਰ ਤੋਂ  ਬਾਅਦ ਲੈ ਕੇ ਨਿਕਲੇ ਤਾਂ ਕੀ ਹੋਵੇਗਾ?

29 Sep 2023

TV9 Punjabi

2 ਹਜ਼ਾਰ ਦੇ ਗੁਲਾਬੀ ਨੋਟ ਹੁਣ 2 ਦਿਨਾਂ ਦੇ ਮਹਿਮਾਨ ਹੀ ਰਹਿ ਗਏ ਹਨ। ਇਹ ਨੋਟਾਂ ਦੀ ਬਦਲੀ ਕਰਨ ਜਾਂ ਫਿਰ ਜਮਾ ਕਰਨ ਲਈ ਡੈਡਲਾਈਨ 30 ਸਿਤੰਬਰ ਰੱਖੀ ਗਈ ਹੈ।

ਦੋ ਦਿਨਾਂ ਦੇ ਮਹਿਮਾਨ

ਜ਼ੇਕਰ 30 ਸਿਤੰਬਰ ਤੋਂ ਬਾਅਦ ਤੁਹਾਡੇ ਕੋਲ 2 ਹਜ਼ਾਰ ਦੇ ਨੋਟ ਰਹਿੰਦੇ ਹੈ ਤਾਂ ਕੀ ਹੋਵੇਗਾ? ਕੀ ਇਹ ਨੋਟ ਬੇਕਾਰ ਹੋ ਜਾਣਗੇ? ਕੀ ਇਹਨਾਂ ਦਾ ਲੀਗਲ ਟੈਂਡਰ ਸਟੇਟਸ ਖ਼ਤਮ ਹੋ ਜਾਵੇਗਾ?

ਡੈਡਲਾਈਨ ਤੋਂ ਬਾਅਦ ਕੀ ਹੋਵੇਗਾ?

30 ਸਿਤੰਬਰ 2023 ਤੋਂ ਬਾਅਦ 2 ਹਜ਼ਾਰ ਦੇ ਨੋਟਾਂ ਦਾ ਕੀ ਹੋਵੇਗਾ, ਇਸ ਬਾਰੇ RBI ਦੇ ਵੱਲੋਂ ਕੋਈ ਸਪੱਸ਼ਟ ਗੱਲ ਨਹੀੰ ਦੱਸੀ ਗਈ ਹੈ। ਖਾਸ ਗੱਲ ਤਾਂ ਇਹ ਹੈ ਕਿ RBI ਨੇ 2 ਹਜ਼ਾਰ ਦੇ ਨੋਟ ਦਾ ਲੀਗਲ ਟੈਂਡਰ ਵਾਪਸ ਨਹੀਂ ਲਿਆ ਹੈ।

RBI ਦੀ ਜਾਣਕਾਰੀ

ਇਸਦਾ ਮਤਲਬ ਇਹ ਹੈ ਕਿ ਡੈਡਲਾਈਨ ਖ਼ਤਮ ਹੋਣ ਤੋਂ ਬਾਅਦ 2 ਹਜ਼ਾਰ ਦਾ ਨੋਟ ਲੀਗਲ ਕਰੰਸੀ ਬਣਿਆ ਰਹੇਗਾ। ਤੁਸੀਂ ਇਸ ਨੂੰ ਬਾਜ਼ਾਰ 'ਚ ਇਸਤੇਮਾਲ ਕਰ ਸਕਦੇ ਹੋ।

ਬਣੀ ਰਹੇਗੀ ਲੀਗਲ ਕਰੰਸੀ

ਹਾਲਾਂਕਿ, ਕੁਝ ਜਗ੍ਹਾਵਾਂ ਜਿਵੇਂ ਕਿ ਪੈਟ੍ਰੋਲ ਪੰਪ ਅਤੇ ਅਮੇਜ਼ੋਨ 'ਤੇ 30 ਸਿਤੰਬਰ ਦੇ ਬਾਅਦ 2000 ਦੇ ਨੋਟ ਨਹੀਂ ਲਏ ਜਾਣਗੇ

ਕਿੱਥੇ ਨਹੀਂ ਹੋ ਸਕਦੇ ਇਸਤੇਮਾਲ?

ਜ਼ਿਆਦਾਤਰ ਨੋਟ ਬੈਂਕਿੰਗ ਸਿਸਟਮ 'ਚ  ਆ ਗਏ ਹਨ, ਇਸ ਲਈ 2000 ਦੇ ਨੋਟ ਜਮਾ ਕਰਾਉਣ ਜਾਂ ਬਦਲਣ ਲਈ ਡੈਡਲਾਈਨ ਵਧਾਉਣ ਦੀ ਸੰਭਾਵਨਾ ਘੱਟ ਹੀ ਹੈ।

ਕੀ ਵੱਧ ਸਕਦੀ ਹੈ ਡੈਡਲਾਈਨ?

ਘਰੈਲੂ ਨੁਸਖੇ ਅਪਣਾਓ ਤੇ ਖੂਬਸੂਰਤ ਸਕਿਨ ਪਾਓ।