ਕਿਸ ਸੂਬੇ ਵਿੱਚ ਸਭ ਤੋਂ ਵੱਧ ਹੈ ਚਾਂਦੀ ਦਾ ਖਜ਼ਾਨਾ? 

18-10- 2025

TV9 Punjabi

Author: Yashika Jethi

ਚਾਂਦੀ ਦਾ ਰਿਕਾਰਡ

ਚਾਂਦੀ ਦੀਆਂ ਕੀਮਤਾਂ ਰਿਕਾਰਡ ਬਣਾ ਰਹੀਆਂ ਹਨ, ਮੁੰਬਈ, ਦਿੱਲੀ ਅਤੇ ਕੋਲਕਾਤਾ ਵਿੱਚ ₹1,89,100 ਪ੍ਰਤੀ ਕਿਲੋਗ੍ਰਾਮ ਅਤੇ ਚੇਨਈ ਅਤੇ ਹੈਦਰਾਬਾਦ ਵਿੱਚ ₹2,06,100 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹੈ।

ਸਭ ਤੋਂ ਵੱਧ ਚਾਂਦੀ

ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸ ਸੂਬੇ ਵਿੱਚ ਸਭ ਤੋਂ ਵੱਧ ਚਾਂਦੀ ਦੇ ਭੰਡਾਰ ਹਨ। ਇੰਡੀਅਨ ਬਿਊਰੋ ਆਫ਼ ਮਾਈਨਜ਼ (IBM) ਨੇ ਇਸਦਾ ਜਵਾਬ ਦੇ ਦਿੱਤਾ ਹੈ।

ਇਸ ਸੂਬੇ ਦੀ ਹੈ ‘ਚਾਂਦੀ’

IBM ਦੇ ਅੰਕੜਿਆਂ ਮੁਤਾਬਕ, ਰਾਜਸਥਾਨ ਵਿੱਚ ਦੇਸ਼ ਦਾ ਸਭ ਤੋਂ ਵੱਡਾ ਚਾਂਦੀ ਦਾ ਭੰਡਾਰ ਹੈ। ਆਓ ਜਾਣਦੇ ਹਾਂ ਉੱਥੇ ਕਿੰਨੀ ਚਾਂਦੀ ਹੈ।

ਕਿੰਨੀ ਚਾਂਦੀ?

ਇੰਡੀਅਨ ਬਿਊਰੋ ਆਫ਼ ਮਾਈਨਜ਼ ਦੇ ਮੁਤਬਾਕ, ਇਕੱਲੇ ਰਾਜਸਥਾਨ ਕੋਲ ਭਾਰਤ ਦੇ ਕੁੱਲ ਚਾਂਦੀ ਦੇ ਭੰਡਾਰ ਦਾ 87% ਹਿੱਸਾ ਹੈ।

ਹੋਰ ਕੀ ਹੈ ਖਾਸ?

ਰਾਜਸਥਾਨ ਇਸ ਖੇਤਰ ਵਿੱਚ ਮੋਹਰੀ ਹੈ ਕਿਉਂਕਿ ਇਸਦੇ ਵਿਸ਼ਾਲ ਸੀਸਾ-ਜ਼ਿੰਕ-ਚਾਂਦੀ ਭੰਡਾਰ ਹਨ, ਜੋ ਕਿ ਭਾਰਤ ਦੇ ਸਭ ਤੋਂ ਵੱਡੇ ਭੰਡਾਰ ਵਿੱਚੋਂ ਇੱਕ ਹਨ।

ਚਾਂਦੀ ਦੀਆਂ ਖਾਣਾਂ ਕਿੱਥੇ ਹਨ?

ਇੱਥੋਂ ਦੇ ਕਈ ਖੇਤਰ ਚਾਂਦੀ ਦੀਆਂ ਖਾਣਾਂ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਵਿੱਚ ਰਾਮਪੁਰਾ ਅਗੁਚਾ (ਭੀਲਵਾੜਾ), ਸਿੰਦੇਸਰ ਖੁਰਦ (ਰਾਜਸਮੰਦ) ਅਤੇ ਜ਼ਵਾਰ (ਉਦੈਪੁਰ) ਸ਼ਾਮਲ ਹਨ।

ਸਭ ਤੋਂ ਵੱਡਾ ਚਾਂਦੀ ਉਤਪਾਦਕ

ਰਾਜਸਥਾਨ ਆਪਣੀਆਂ ਅਮੀਰ ਖਾਣਾਂ ਦੇ ਕਾਰਨ ਦੇਸ਼ ਦੇ ਸਭ ਤੋਂ ਵੱਡੇ ਚਾਂਦੀ ਉਤਪਾਦਕ ਵਜੋਂ ਵੀ ਜਾਣਿਆ ਜਾਂਦਾ ਹੈ। ਚਾਂਦੀ ਦੇ ਨਾਲ-ਨਾਲ, ਇਸ ਦੀਆਂ ਖਾਣਾਂ ਜ਼ਿੰਕ ਅਤੇ ਤਾਂਬਾ ਵੀ ਪੈਦਾ ਕਰਦੀਆਂ ਹਨ ।

ਜੇਠਾ ਲਾਲ ਅਤੇ ਸਮੈ ਰੈਨਾ ਇਕੱਠੇ ਆਏ ਨਜ਼ਰ, ਲੋਕਾਂ ਨੇ ਕਿਹਾ- ਜਲੇਬੀ ਫਫੜਾ + ਡੇਲੀ ਲਫੜਾ