8 Oct 2023
TV9 Punjabi
ਕਈ ਸਾਲਾਂ ਪੁਰਾਣੀਆਂ ਕੁੱਝ ਅਜਿਹਾਂ ਇਮਾਰਤਾਂ ਹਨ, ਜੋ ਭੁਚਾਲ ਆਉਣ ਤੇ ਵੀ ਨਹੀਂ ਡਿੱਗਦੀਆਂ। ਇਥੋਂ ਤੱਕ ਕਿ ਕੰਧਾ 'ਤੇ ਦਰਾਰ ਵੀ ਨਹੀਂ ਆਉਂਦੀ।
ਹਜ਼ਾਰਾਂ ਸਾਲਾਂ ਪੁਰਾਣੀਆਂ ਇਮਾਰਤਾਂ ਅੱਜ ਵੀ ਬੇਹਦ ਮਜ਼ਬੂਤੀ ਨਾਲ ਖੜ੍ਹੀਆਂ ਹਨ। ਇਨ੍ਹਾਂ ਨੂੰ ਭੁਚਾਲ ਨਾਲ ਵੀ ਨੁਕਸਾਨ ਨਹੀਂ ਹੁੰਦਾ।
ਇਨ੍ਹਾਂ ਪੁਰਾਣੀਆਂ ਇਮਾਰਤਾਂ ਦਾ ਨਿਰਮਾਣ ਕਈ ਪ੍ਰਕਾਰ ਤੇ ਰਸਾਇਣਕ ਮਿਸ਼ਰਣ ਨਾਲ ਕੀਤਾ ਜਾਂਦਾ ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਪੁਰਾਣੀਆਂ ਇਮਾਰਤਾਂ ਦੇ ਨਿਰਮਾਣ 'ਚ ਚੂਨਾ ਪੱਥਰ ਅਤੇ ਜਵਾਲਾਮੁੱਖੀ ਦੀ ਰਾਖ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਮਾਇਆ ਸਭਿਅਤਾ ਦੇ ਦੌਰਾਨ ਬਣੀਆਂ ਇਮਾਰਤਾਂ 'ਚ ਦਰੱਖਤਾਂ ਦੀ ਸੱਕ ਅਤੇ ਉਨ੍ਹਾਂ ਦੇ ਰਸ ਦੀ ਵਰਤੋ ਕੀਤੀ ਜਾਂਦੀ ਸੀ।
ਪ੍ਰਾਚੀਨ ਸਮੇਂ 'ਚ ਇਮਾਰਤਾਂ ਨੂੰ ਮਜ਼ਬੂਤ ਬਣਾਉਣ ਲਈ ਇੱਟਾਂ 'ਚ ਝੋਨੇ ਦੀ ਪਰਾਲੀ ਨੂੰ ਮਿਲਾਇਆ ਜਾਂਦਾ ਸੀ।
ਝੋਨੇ ਦੀ ਪਰਾਲੀ ਦੇ ਨਾਲ ਇੱਟਾਂ ਨੂੰ ਮਜ਼ਬੂਤ ਅਤੇ ਹਲਕਾ ਬਣਾਇਆ ਜਾਂਦਾ ਸੀ ਅਤੇ ਇਸ ਦੇ ਨਾਲ ਇਮਾਰਤਾਂ ਦਾ ਨਿਰਮਾਣ ਕੀਤਾ ਜਾਂਦਾ ਸੀ।