16 Jan 2024
TV9Punjabi
ਹਰ ਰੋਜ਼ ਕਰੋੜਾਂ ਲੋਕ ਭਾਰਤੀ ਰੇਲ ਗੱਡੀਆਂ 'ਚ ਸਫ਼ਰ ਕਰਦੇ ਹਨ। ਕਈ ਵਾਰ ਲੋਕਾਂ ਬਿਨਾਂ ਟਿਕਟ ਟ੍ਰੇਨ 'ਚ ਸਫ਼ਰ ਕਰਦੇ ਹਨ ਜਿਸ ਕਾਰਨ ਜੁਰਮਾਨੇ ਵੀ ਦੇਣਾ ਪੈਂਦਾ ਹੈ।
ਦੇਖਿਆ ਜਾਵੇ ਤਾਂ ਟਿਕਟ ਹੋਣ ਦੇ ਬਾਵਜੂਦ ਕੁਝ ਲੋਕ ਆਪਣੀ ਸੀਟ 'ਤੇ ਬੈਠ ਕੇ ਸਫਰ ਨਹੀਂ ਕਰ ਪਾਉਂਦੇ।
ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਕਿ ਕੋਈ ਤੁਹਾਡੀ ਸੀਟ 'ਤੇ ਆ ਕੇ ਬੈਠ ਜਾਂਦਾ ਹੈ, ਤਾਂ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ।
ਸਭ ਤੋਂ ਪਹਿਲਾਂ, ਤੁਹਾਨੂੰ ਬਿਨਾਂ ਕਿਸੇ ਕੋਚ 'ਚ ਮੌਜੂਦ ਅਟੈਂਡੈਂਟ ਜਾਂ ਟੀਟੀਈ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ।
ਜੇਕਰ ਤੁਹਾਡੇ ਕੋਚ 'ਚ TTE ਉਪਲਬਧ ਨਹੀਂ ਹੈ, ਤਾਂ ਤੁਸੀਂ 139 'ਤੇ ਕਾਲ ਕਰਕੇ ਤੁਰੰਤ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਕਾਲ ਕਰਦੇ ਸਮੇਂ ਇਹ ਧਿਆਨ 'ਚ ਰੱਖੋ ਕਿ ਟਿਕਟ ਤੁਹਾਡੇ ਹੱਥ 'ਚ ਹੈ, ਕਿਉਂਕਿ ਅਧਿਕਾਰੀ ਤੁਹਾਡੇ ਕੋਲ ਆਉਣ ਤੋਂ ਬਾਅਦ ਟਿਕਟ ਦੀ ਮੰਗ ਕਰੇਗਾ।
ਉਸ ਤੋਂ ਬਾਅਦ, ਰੇਲਵੇ ਦੇ ਇੱਕ ਅਧਿਕਾਰੀ ਨੂੰ ਤੁਰੰਤ ਤੁਹਾਡੀ ਸੀਟ 'ਤੇ ਭੇਜਿਆ ਜਾਵੇਗਾ ਅਤੇ ਤੁਹਾਨੂੰ ਸੀਟ ਦਿੱਤੀ ਜਾਵੇਗੀ।