ਮਨੁੱਖੀ ਸਰੀਰ ਆਪਣੇ ਕੰਨਾਂ 'ਤੇ ਕਿਵੇਂ ਖੜ੍ਹਾ ਹੁੰਦਾ ਹੈ?

2 Jan 2024

TV9Punjabi

ਮਨੁੱਖੀ ਸਰੀਰ ਦੀ ਇੱਕ ਬਹੁਤ ਹੀ complex ਬਣਾਵਟ ਹੈ। ਸਰੀਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ।

complex ਬਣਾਵਟ

Credit- Pixabay/ESA/ Wikipedia/ Bob Goldstein and Vicky Madden, Bob Blaylock, Willow Gabriel, Goldstein Lab

ਬਹੁਤੇ ਲੋਕ ਮੰਨਦੇ ਹਨ ਕਿ ਕੰਨਾਂ ਦਾ ਇੱਕੋ ਇੱਕ ਕੰਮ ਸੁਣਨਾ ਹੈ। ਪਰ ਕੰਨ ਦਾ ਇੱਕ ਹੋਰ ਮਹੱਤਵਪੂਰਨ ਕੰਮ ਹੈ।

ਸਿਰਫ਼ ਸੁੰਣਨ ਦਾ ਕੰਮ ਨਹੀਂ

ਸੁਣਨ ਤੋਂ ਇਲਾਵਾ ਕੰਨ ਸਰੀਰ ਦਾ ਸੰਤੁਲਨ ਬਣਾਈ ਰੱਖਣ ਦਾ ਵੀ ਕੰਮ ਕਰਦਾ ਹੈ। ਸਾਡੇ ਕੰਨਾਂ ਵਿੱਚ ਇੱਕ ਵਿਸ਼ੇਸ਼ Fluid ਹੁੰਦਾ ਹੈ।

ਕੰਨ ਵਿੱਚ ਹੁੰਦਾ ਹੈ Fluid

ਜਦੋਂ ਅਸੀਂ ਆਪਣਾ ਸਿਰ ਘੁਮਾਉਂਦੇ ਹਾਂ, ਤਾਂ ਇਹ Fluid ਸਾਡੇ ਦਿਮਾਗ ਨੂੰ ਸਿਗਨਲ ਭੇਜਦਾ ਹੈ। ਦਿਮਾਗ ਇਹਨਾਂ ਸਿਗਨਲਾਂ ਨੂੰ ਪ੍ਰੋਸੈਸ ਕਰਦਾ ਹੈ।

Signals

ਸਾਡਾ ਦਿਮਾਗ ਫਿਰ ਅੰਦਰਲੇ ਕੰਨ ਅਤੇ ਹੋਰ ਅੰਗਾਂ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕਰਕੇ ਸਰੀਰ ਨੂੰ ਸੰਤੁਲਿਤ ਰੱਖਦਾ ਹੈ।

ਸਰੀਰ ਦਾ ਸੰਤੁਲਨ

ਕੰਨ ਬਾਰੇ ਇੱਕ ਹੋਰ ਤੱਥ ਇਹ ਹੈ ਕਿ ਇਹ ਸਾਡੇ ਸਰੀਰ ਦਾ ਇੱਕ ਹਿੱਸਾ ਹੈ ਜਿਸਦਾ ਆਕਾਰ ਸਾਰੀ ਉਮਰ ਵਧਦਾ ਰਹਿੰਦਾ ਹੈ।

ਸਾਰੀ ਉਮਰ ਵਧਦਾ ਹੈ

ਇਸ ਤੋਂ ਇਲਾਵਾ ਸਰੀਰ ਦੀ ਸਭ ਤੋਂ ਛੋਟੀ ਹੱਡੀ ਸਾਡੇ ਕੰਨ ਵਿੱਚ ਹੁੰਦੀ ਹੈ। ਇਸ ਹੱਡੀ ਨੂੰ ਸਟੈਪਸ ਵਜੋਂ ਜਾਣਿਆ ਜਾਂਦਾ ਹੈ

ਸਭ ਤੋਂ ਛੋਟੀ ਹੱਡੀ

Swiggy ਤੋਂ ਲੈ ਕੇ Ola ਤੱਕ, ਇਹ IPO 2024 'ਚ ਕਮਾਉਣਗੇ ਭਾਰੀ  ਮੁਨਾਫ਼ਾ